ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਘੱਟ ਨਹੀਂ ਹੋਇਆ ਹੈ। ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਜਿਸਦੇ ਤਹਿਤ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣ ਵਾਲਾ ਡੈਲਟਾ ਵੈਰੀਐਂਟ ਆਪਣਾ ਰੂਪ ਬਦਲ ਕੇ ‘ਡੈਲਟਾ ਪਲੱਸ’ ਜਾਂ ‘ਏਵਾਈ 1’ ਬਣ ਗਿਆ ਹੈ, ਪਰ ਭਾਰਤ ਵਿੱਚ ਅਜੇ ਇਸ ਨੂੰ ਲੈ ਕੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਕਿਉਂਕਿ ਦੇਸ਼ ਵਿੱਚ ਹੁਣ ਵੀ ਇਸ ਦੇ ਬੇਹੱਦ ਘੱਟ ਮਾਮਲੇ ਹਨ। ਇਸ ਸੰਬੰਧੀ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ।
ਅਸਲ ‘ਚ ‘ਡੈਲਟਾ ਪਲੱਸ’ ਰੂਪ, ਵਾਇਰਸ ਦੇ ਡੈਲਟਾ ਜਾਂ ‘ਬੀ1.617.2’ ਰੂਪ ਵਿੱਚ ਤਬਦੀਲ ਹੋਣ ਨਾਲ ਬਣਿਆ ਹੈ ਜਿਸ ਦੀ ਪਛਾਣ ਪਹਿਲੀ ਵਾਰ ਭਾਰਤ ਵਿੱਚ ਹੋਈ ਸੀ ਅਤੇ ਇਹ ਮਹਾਂਮਾਰੀ ਦੀ ਦੂਜੀ ਲਹਿਰ ਲਈ ਜ਼ਿੰਮੇਦਾਰ ਸੀ ।
ਹਾਲਾਂਕਿ, ਵਾਇਰਸ ਦੇ ਨਵੇਂ ਰੂਪ ਕਾਰਨ ਬੀਮਾਰੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ, ਇਸ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਮਿਲਿਆ ਹੈ, ਡੈਲਟਾ ਪਲੱਸ ਉਸ ‘ਮੋਨੋਕਲੋਨਲ ਐਂਟੀਬਾਡੀ ਕਾਕਟੇਲ’ ਇਲਾਜ ਦਾ ਐਂਟੀ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ ਮਨਜੂਰੀ ਮਿਲੀ ਹੈ।
ਦਿੱਲੀ ਸਥਿਤ ਸੀ.ਐੱਸ.ਆਈ.ਆਰ.-ਜਿਨੋਮਿਕੀ ਅਤੇ ਏਕੀਕ੍ਰਿਤ ਜੀਵ ਵਿਗਿਆਨ ਸੰਸਥਾ ਵਿੱਚ ਵਿਗਿਆਨੀ ਵਿਨੋਦ ਸਕਾਰੀਆ ਨੇ ਐਤਵਾਰ ਨੂੰ ਟਵੀਟ ਕੀਤਾ, “K417N ਪਰਿਵਰਤਨ ਕਾਰਨ ਬੀ1.617.2 ਵੇਰੀਐਂਟ ਬਣਿਆ ਹੈ ਜਿਸ ਨੂੰ ਏਵਾਈ.1 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।”
ਉਨ੍ਹਾਂ ਕਿਹਾ ਕਿ ਇਹ ਪਰਿਵਰਤਨ SARS COV-2 ਦੇ ਸਪਾਇਕ ਪ੍ਰੋਟੀਨ ਵਿੱਚ ਹੋਇਆ ਹੈ, ਜੋ ਵਾਇਰਸ ਨੂੰ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਜਾ ਕੇ ਪੀੜ੍ਹਤ ਕਰਦਾ ਹੈ। ਸਕਾਰੀਆ ਨੇ ਟਵਿੱਟਰ ‘ਤੇ ਲਿਖਿਆ,”ਭਾਰਤ ਵਿੱਚ K417N ਤੋਂ ਪੈਦਾ ਵੈਰੀਐਂਟ ਅਜੇ ਬਹੁਤ ਜ਼ਿਆਦਾ ਨਹੀਂ ਹਨ । ਇਹ ਸੀਕਵੈਂਸ ਜ਼ਿਆਦਾਤਰ ਯੂਰਪ, ਏਸ਼ੀਆ ਅਤੇ ਅਮਰੀਕਾ ਤੋਂ ਸਾਹਮਣੇ ਆਏ ਹਨ।”
ਸਕਾਰੀਆ ਨੇ ਇਹ ਵੀ ਕਿਹਾ ਕਿ ਪਰਿਵਰਤਨ, ਵਾਇਰਸ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਨਾਲ ਵੀ ਸੰਬੰਧਿਤ ਹੋ ਸਕਦਾ ਹੈ । ਰੋਗ ਪ੍ਰਤੀਰੋਧਕ ਸਮਰੱਥਾ ਮਾਹਰ ਵਿਨੀਤਾ ਬਲ ਨੇ ਕਿਹਾ ਕਿ ਹਾਲਾਂਕਿ, ਵਾਇਰਸ ਦੇ ਨਵੇਂ ਵੈਰੀਐਂਟ ਕਾਰਨ ‘ਐਂਟੀਬਾਡੀ ਕਾਕਟੇਲ’ ਦੇ ਪ੍ਰਯੋਗ ਨੂੰ ਝਟਕਾ ਲੱਗਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਜ਼ਿਆਦਾ ਤਾਕਤਵਰ ਹੈ ਜਾਂ ਇਸ ਨਾਲ ਬੀਮਾਰੀ ਹੋਰ ਜ਼ਿਆਦਾ ਖਤਰਨਾਕ ਹੋ ਜਾਵੇਗੀ।