ਕੈਨੇਡਾ ਵਿਚ ਤਾਪਮਾਨ ਬਹੁਤ ਵੱਧ ਗਿਆ ਹੈ। ਇੱਥੇ ਵੱਧਦੇ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਸ ਵਧੇਰੇ ਤਾਪਮਾਨ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਸ਼ੁੱਕਰਵਾਰ ਤੋਂ ਹੁਣ ਤੱਕ 233 ਲੋਕਾਂ ਦੀ ਅਚਾਨਕ ਮੌਤ ਹੋ ਗਈ ਹੈ। ਇੱਥੇ ਮੰਗਲਵਾਰ ਨੂੰ ਤਾਪਮਾਨ 49.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੱਸ ਦਈਏ ਕਿ ਕੈਨੇਡਾ ਵਿਚ ਮੰਗਲਵਾਰ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਹਾ ਹੈ।ਪੁਲਿਸ ਸਾਰਜੇਂਟ ਸਵੀਟ ਐਡੀਸ਼ਨ ਨੇ ਦੱਸਿਆ ਕਿ ਇੰਨੀ ਗਰਮੀ ਪਹਿਲਾਂ ਕਦੇ ਨਹੀਂ ਦੇਖੀ ਗਈ।

ਇਸਦੇ ਨਾਲ ਹੀ ਅਮਰੀਕਾ ਦੇ ਓਰੇਗਨ ਸੂਬੇ ਦੇ ਮੁਲਟਨੋਮਾਹ ਕਾਉਂਟੀ ਵਿਚ ਗਰਮ ਮੌਸਮ ਕਾਰਨ 45 ਲੋਕਾਂ ਦੀ ਮੌਤ ਹੋ ਗਈ ਹੈ। ਇਕ ਬਿਆਨ ਵਿਚ ਦੱਸਿਆ ਗਿਆ ਕਿ ਮੁਲਟਨੋਮਾਹ ਕਾਉਂਟੀ ਮੈਡੀਕਲ ਐਕਜਾਮਿਨਰ ਪ੍ਰੋਗਰਾਮ ਦੀ ਰਿਪੋਰਟ ਵਿਚ 25 ਜੂਨ ਤੋਂ ਲੈ ਕੇ ਹੁਣ ਤੱਕ ਗਰਮੀ ਕਾਰਨ 45 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ, ‘ਮੌਤ ਦਾ ਸ਼ੁਰੂਆਤੀ ਕਾਰਨ ਹਾਈਪਰਥਰਮੀਆ ਹੈ, ਇਸ ਸਥਿਤੀ ਵਿਚ ਸਰੀਰ ਦਾ ਤਾਪਮਾਨ ਅਸਾਧਾਰਨ ਰੂਪ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ।

ਇਹ ਸਥਿਤੀ ਵਾਤਾਵਰਣ ਵਿਚ ਜ਼ਿਆਦਾ ਗਰਮੀ ਨੂੰ ਸਰੀਰ ਦੇ ਸਹਿਣ ਨਾ ਕਰ ਪਾਉਣ ਕਾਰਨ ਪੈਦਾ ਹੁੰਦੀ ਹੈ।’ ਹਾਲਾਂਕਿ ਮੰਗਲਵਾਰ ਨੂੰ ਇਨ੍ਹਾਂ ਸ਼ਹਿਰਾਂ ਵਿਚ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਪਰ ਸਪੋਕੇਨ, ਪੂਰਬੀ ਓਰੇਗਨ ਦੇ ਸ਼ਹਿਰਾਂ ਅਤੇ ਇਡਾਹੋ ਦੇ ਸ਼ਹਿਰਾਂ ਵਿਚ ਤਾਪਮਾਨ ਵਿਚ ਵਾਧਾ ਦੇਖਿਆ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸਪੋਕੇਨ ਵਿਚ ਪਾਰਾ 42.2 ਸੈਲਸੀਅਸ ’ਤੇ ਪਹੁੰਚ ਗਿਆ ਜੋ ਹੁਣ ਤੱਕ ਦਾ ਉੱਥੇ ਦਰਜ ਕੀਤਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਇਸ ਸ਼ਹਿਰ ਵਿਚ ਸੋਮਵਾਰ ਨੂੰ ਲਗਭਗ 9300 ਖਪਤਕਾਰਾਂ ਦੀ ਬਿਜਲੀ ਚਲੀ ਗਈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਇਤਿਹਾਸ ਦੀ ਸਭ ਤੋਂ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿੱਚ ਗਰਮੀ ਦੀ ਲਹਿਰ ਕਾਰਨ ਤਾਪਮਾਨ ਵਿੱਚ ਬਹੁਤ ਵਾਧਾ ਹੋਇਆ ਹੈ।

 

LEAVE A REPLY

Please enter your comment!
Please enter your name here