ਮਸ਼ਹੂਰ ਅਦਾਕਾਰ ਫਰਹਾਨ ਅਖਤਰ ਦੀ ਬਹੁਚਰਚਿਤ ਫਿਲਮ ਤੂਫਾਨ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਪਹਿਲਾਂ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਸੀ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਨਿਰਮਾਤਾਵਾਂ ਨੇ ਇਸ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਸਭ ਦੇ ਵਿਚਾਲੇ ਹੁਣ ਫਿਲਮ ਤੂਫਾਨ ਦਾ ਟ੍ਰੇਲਰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਖੁਦ ਫਿਲਮ ਦੇ ਮੁੱਖ ਅਦਾਕਾਰ ਫਰਹਾਨ ਅਖਤਰ ਨੇ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
View this post on Instagram
ਉਸਨੇ ਫਿਲਮ ਤੂਫਾਨ ਨਾਲ ਜੁੜੇ ਦੋ ਪੋਸਟਰ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਹਨ। ਇਨ੍ਹਾਂ ਪੋਸਟਰਾਂ ਨਾਲ ਉਨ੍ਹਾਂ ਨੇ ਇਸ ਫਿਲਮ ਦੇ ਟ੍ਰੇਲਰ ਰਿਲੀਜ਼ ਦੀ ਘੋਸ਼ਣਾ ਕੀਤੀ ਹੈ। ਫਰਹਾਨ ਅਖਤਰ ਨੇ ਫਿਲਮ ਤੂਫਾਨ ਦਾ ਨਵਾਂ ਪੋਸਟਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝਾ ਕੀਤਾ ਹੈ। ਪੋਸਟਰ ਵਿਚ ਜਿੱਥੇ ਉਹ ਮੁੱਕੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ, ਉਥੇ ਦੂਜੇ ਪਾਸੇ ਫਿਲਮ ਦੀ ਅਭਿਨੇਤਰੀ ਮ੍ਰਿਣਾਲ ਠਾਕੁਰ ਨਾਲ ਉਸ ਦਾ ਰੋਮਾਂਟਿਕ ਅੰਦਾਜ਼ ਵੀ ਦਿਖਾਈ ਦੇ ਰਿਹਾ ਹੈ। ਫਰਹਾਨ ਅਖਤਰ ਨੇ ਇਸ ਪੋਸਟਰ ਦੇ ਨਾਲ ਇਕ ਪੋਸਟ ਵੀ ਲਿਖੀ ਹੈ।
ਇਸ ਪੋਸਟ ‘ਚ ਉਸਨੇ ਲਿਖਿਆ, ‘ਜ਼ਿੰਦਗੀ ਤੁਹਾਨੂੰ ਉਦੋਂ ਤੱਕ ਨਹੀਂ ਤੋੜ ਸਕਦੀ ਜਦੋਂ ਤੱਕ ਪਿਆਰ ਤੁਹਾਨੂੰ ਜੁੜਿਆ ਨਹੀਂ ਰੱਖਦਾ। ਟ੍ਰੇਲਰ 30 ਜੂਨ ਨੂੰ ਬਾਹਰ ਆਵੇਗਾ। ਫਿਲਮ ਤੂਫਾਨ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫਰਹਾਨ ਅਖਤਰ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸਦੇ ਨਾਲ ਹੀ ਉਹ ਟਿੱਪਣੀ ਕਰਕੇ ਪੋਸਟਰ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ। ਫਰਹਾਨ ਨੇ ਇਸ ਫਿਲਮ ‘ਚ ਸਟ੍ਰੀਟ ਬਾੱਕਸਰ ਦੀ ਭੂਮਿਕਾ ਨਿਭਾਈ ਹੈ।
View this post on Instagram