ਨਾਰਥਈਸਟ ਯੂਨਾਈਟਿਡ ਡੂਰੈਂਡ ਕੱਪ ਫੁੱਟਬਾਲ ਵਿੱਚ ਪਹਿਲੀ ਵਾਰ ਚੈਂਪੀਅਨ ਬਣਿਆ
ਗੁਰਮੀਤ ਸਿੰਘ ਦੀ ਸ਼ਾਨਦਾਰ ਗੋਲਕੀਪਿੰਗ ਦੇ ਦਮ ‘ਤੇ ਨਾਰਥ ਈਸਟ ਯੂਨਾਈਟਿਡ ਐਫਸੀ ਨੇ ਏਸ਼ੀਆ ਦੇ ਸਭ ਤੋਂ ਪੁਰਾਣੇ ਟੂਰਨਾਮੈਂਟ ਡੂਰੈਂਡ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ 133ਵੇਂ ਸੈਸ਼ਨ ਦੇ ਫਾਈਨਲ ਮੈਚ ਵਿੱਚ 2 ਗੋਲਾਂ ਨਾਲ ਪਿੱਛੇ ਰਹਿਣ ਦੇ ਬਾਵਜੂਦ ਮੌਜੂਦਾ ਚੈਂਪੀਅਨ ਮੋਹਨ ਬਾਗਾਨ ਨੂੰ ਸ਼ੂਟਆਊਟ ਵਿੱਚ 4-3 ਨਾਲ ਹਰਾਇਆ। ਨਾਰਥਈਸਟ ਯੂਨਾਈਟਿਡ ਟੀਮ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਚੈਂਪੀਅਨ ਬਣੀ ਹੈ। ਇੰਨਾ ਹੀ ਨਹੀਂ ਭਾਰਤੀ ਫੁੱਟਬਾਲ ‘ਚ ਇਹ ਕਲੱਬ ਦੀ ਪਹਿਲੀ ਟਰਾਫੀ ਵੀ ਹੈ।
ਇਹ ਵੀ ਪੜ੍ਹੋ- ਹਰਜੀਤ ਗਰੇਵਾਲ ਨੇ 1984 ਦੇ ਸਿੱਖ ਕਤਲੇਆਮ ‘ਤੇ ਟਾਈਟਲ ਦੇ ਮੁੱਦੇ ‘ਤੇ ਬੋਲਦਿਆਂ ਕਹੀਆਂ ਆਹ ਗੱਲਾਂ
ਕੋਲਕਾਤਾ ਦੇ ਵਿਵੇਕਾਨੰਦ ਯੁਵਾ ਭਾਰਤੀ ਕ੍ਰਿਰੰਗਨ ‘ਚ ਸ਼ਨੀਵਾਰ ਰਾਤ ਨੂੰ ਫਾਈਨਲ ਮੈਚ ਨਿਰਧਾਰਿਤ ਸਮੇਂ ਤੱਕ 2-2 ਨਾਲ ਬਰਾਬਰ ਰਿਹਾ। ਅਜਿਹੇ ‘ਚ ਚੈਂਪੀਅਨ ਦਾ ਫੈਸਲਾ ਸ਼ੂਟਆਊਟ ਨਾਲ ਹੋਇਆ। 24 ਸਾਲਾ ਗੁਰਮੀਤ ਸਿੰਘ ਨੇ ਤੀਜੀ ਕੋਸ਼ਿਸ਼ ਵਿੱਚ ਲਿਸਟਨ ਕੋਲਾਕੋ ਦੇ ਗੋਲ ਨੂੰ ਰੋਕਿਆ। ਫਿਰ 5ਵੀਂ ਕੋਸ਼ਿਸ਼ ‘ਚ ਉਸ ਨੇ ਮੋਹਨ ਬਾਗਾਨ ਦੇ ਕਪਤਾਨ ਸੁਭਾਸ਼ੀਸ਼ ਬੋਸ ਦੇ ਸ਼ਾਟ ਨੂੰ ਰੋਕ ਕੇ ਮੈਚ ਨੂੰ ਆਪਣੀ ਟੀਮ ਦੇ ਹੱਕ ‘ਚ ਕਰ ਦਿੱਤਾ।
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੀ ਮੌਜੂਦ
ਮੋਹਨ ਬਾਗਾਨ ਨੂੰ 13ਵੀਂ ਵਾਰ ਦੂਜੇ ਸਥਾਨ ‘ਤੇ ਰਹਿ ਕੇ ਸੰਤੁਸ਼ਟ ਹੋਣਾ ਪਿਆ। ਇਸ ਮੈਚ ਨੂੰ ਦੇਖਣ ਲਈ ਨਾਰਥਈਸਟ ਯੂਨਾਈਟਿਡ ਐਫਸੀ ਦੇ ਮਾਲਕ ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੀ ਮੌਜੂਦ ਸਨ।