ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ ‘ਤੇ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਘੇਰਿਆ, ਪੜੋ ਕੀ ਕਿਹਾ
ਅਮਰੀਕਾ ਵੱਲੋਂ ਹਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਭੇਜੇ ਗਏ 104 ਭਾਰਤੀਆਂ ਦੇ ਮੁੱਦੇ ਨੂੰ ਲੈ ਕੇ ਦੇਸ਼ ‘ਚ ਸਿਆਸਤ ਗਰਮਾਈ ਹੋਈ ਹੈ। ਚੰਡੀਗੜ੍ਹ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਵਿਦੇਸ਼ ਮੰਤਰੀ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਹੈ ਉਸ ਤੋਂ ਇਹ ਸਮਝ ਨਹੀਂ ਆ ਰਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਹਨ ਜਾਂ ਟਰੰਪ ਸਰਕਾਰ ਦੇ ਬੁਲਾਰੇ।
ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ
ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਕਿ ਅਜਿਹਾ ਲੱਗਦਾ ਸੀ ਜਿਵੇਂ ਅੰਗਰੇਜ਼ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਕਾਲੇ ਪਾਣੀਆਂ ਲਈ ਲਿਜਾਂਦੇ ਹੋਣ। ਉਹ ਲੋਕ ਅਪਰਾਧੀ ਨਹੀਂ ਹਨ। ਉਨ੍ਹਾਂ ਕਿਹਾ ਜੋ ਵੀ ਹੋਇਆ ਉਹ ਹੈ। ਉਨ੍ਹਾਂ ਨੂੰ ਇੱਥੇ ਕੋਈ ਰੋਜ਼ਗਾਰ ਦਾ ਮੌਕਾ ਨਹੀਂ ਮਿਲਿਆ, ਇਸ ਲਈ ਉਹ ਬਾਹਰ ਚਲੇ ਗਏ। ਇਹ ਵੀ ਸੱਚ ਹੈ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ।
ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ
ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਭਾਰਤ ਸਰਕਾਰ ਤੋਂ ਇਸ ਗੱਲ ਦਾ ਜਵਾਬ ਨਹੀਂ ਆਇਆ ਹੈ ਕਿ ਲੋਕਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਕਾਨੂੰਨ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਜਿਸ ਤਰ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਫਿਰ ਅਮਰੀਕੀ ਸਰਕਾਰ ਦੁਆਰਾ ਵੀਡੀਓ ਸਾਂਝੇ ਕੀਤੇ ਗਏ। ਡਿਪੋਰਟ ਕੀਤੇ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਭੇਜਿਆ ਗਿਆ ਅਤੇ ਚਾਲੀ-ਚਾਲੀ ਘੰਟੇ ਤੱਕ ਨਾ ਤਾਂ ਭੋਜਨ ਦਿੱਤਾ ਗਿਆ ਅਤੇ ਨਾ ਹੀ ਪਾਣੀ ਦਿੱਤਾ ਗਿਆ। ਨਾ ਹੀ ਉਨ੍ਹਾਂ ਨੂੰ ਟਾਇਲਟ ਤਕ ਦੀ ਸਹੂਲਤ ਦਿੱਤੀ ਗਈ। ਇਸ ਤੋਂ ਵੱਧ ਨਿੰਦਣਯੋਗ ਹੋਰ ਕੀ ਹੋ ਸਕਦਾ ਹੈ?