ਭਾਰਤੀ-ਅਮਰੀਕੀ ਚੰਦਰਿਕਾ ਟੰਡਨ ਨੇ ਜਿੱਤਿਆ ਗ੍ਰੈਮੀ ਅਵਾਰਡ, ਇਸ ਸ਼੍ਰੇਣੀ ‘ਚ Grammy ਕੀਤਾ ਆਪਣੇ ਨਾਮ
ਗ੍ਰੈਮੀ ਅਵਾਰਡ 2025 ਦੇ ਜੇਤੂਆਂ ਦੀ ਸੂਚੀ ਸਾਹਮਣੇ ਆ ਚੁੱਕੀ ਹੈ। ਅਵਾਰਡ ਸ਼ੋਅ ਲਾਸ ਏਂਜਲਸ ਵਿੱਚ Crypto ਡਾਟ ਕਾਮ ਅਰੇਨਾ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਭਾਰਤੀ-ਅਮਰੀਕੀ ਗਾਇਕਾ ਅਤੇ ਉਦਯੋਗਪਤੀ ਚੰਦਰਿਕਾ ਟੰਡਨ ਨੇ ਗ੍ਰੈਮੀ ਐਵਾਰਡ ਜਿੱਤਿਆ ਹੈ।
ਪੂਰੇ ਦੇਸ਼ ਚ ਖੁਸ਼ੀ ਦੀ ਲਹਿਰ
ਚੰਦਰਿਕਾ ਨੇ ਆਪਣੀ ਐਲਬਮ ਤ੍ਰਿਵੇਣੀ ਲਈ ਸਰਵੋਤਮ ਨਿਊ ਏਜ, ਐਂਬੀਐਂਟ ਜਾਂ ਚੈਂਟ ਐਲਬਮ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ। ਚੰਦਰਿਕਾ ਦੀ ਜਿੱਤ ‘ਤੇ ਪੂਰਾ ਦੇਸ਼ ਖੁਸ਼ ਹੈ। ਉਨ੍ਹਾਂ ਨੇ ਸਟੇਜ ‘ਤੇ ਜਾ ਕੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਦੌਰਾਨ ਉਨਾਂ ਨੇ ਸਾਦਾ ਪਾਰਪਰੰਪਿਕ ਪਹਿਰਾਵਾ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਸਟੇਟਮੈਂਟ ਹਾਰ ਨਾਲ ਆਪਣਾ ਲੁੱਕ ਪੂਰਾ ਕੀਤਾ। ਚੰਦਰਿਕਾ ਟੰਡਨ ਭਾਰਤੀ ਮੂਲ ਦੇ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਇਸ ਸਾਲ ਗ੍ਰੈਮੀ ਅਵਾਰਡਜ਼ ਵਿੱਚ ਨਾਮਜ਼ਦਗੀ ਮਿਲੀ ਹੈ।
ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ
ਚੰਦਰਿਕਾ ਟੰਡਨ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਵੂਟਰ ਕੇਲਰਮੈਨ ਅਤੇ ਏਰੂ ਮਾਤਸੁਮੋਟੋ ਦੇ ਨਾਲ ਇਹ ਪੁਰਸਕਾਰ ਜਿੱਤਿਆ। ਪੁਰਸਕਾਰ ਜਿੱਤਣ ਤੋਂ ਬਾਅਦ ਚੰਦਰਿਕਾ ਨੇ ਕਿਹਾ ਕਿ “ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਇਸ ਸ਼੍ਰੇਣੀ ਵਿੱਚ ਬਹੁਤ ਸਾਰੇ ਚੰਗੇ ਕਲਾਕਾਰ ਨਾਮਜ਼ਦ ਸਨ। ਸਾਡੀ ਜਿੱਤ ਦਾ ਇਹ ਬਹੁਤ ਖਾਸ ਪਲ ਹੈ। ਸਾਡੇ ਨਾਲ ਕਈ ਹੋਰ ਸ਼ਾਨਦਾਰ ਸੰਗੀਤਕਾਰ ਵੀ ਨਾਮਜ਼ਦ ਕੀਤੇ ਗਏ ਸਨ।”