ਲੁਧਿਆਣਾ ਵਿੱਚ 19 ਜੂਨ ਨੂੰ ਉਪ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਅੱਜ ਕਾਂਗਰਸ ਦੇ ਘੱਟ ਗਿਣਤੀ ਵਿਭਾਗ ਦੇ ਪੰਜਾਬ ਜਨਰਲ ਸਕੱਤਰ ਇਮਰਾਨ ਰਜ਼ਾ ਦੀ ਅਗਵਾਈ ਹੇਠ 43 ‘ਆਪ’ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਮੋਹਾਲੀ: ਪੁਲਿਸ ਦੀ ਵੱਡੀ ਕਰਵਾਈ, ਨਸ਼ਾ ਤਸਕਰ ਦੀ 22.44 ਲੱਖ ਰੁਪਏ ਦੀ ਜਾਇਦਾਦ ਸੀਲ
ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ‘ਆਪ’ ਦੇ ਪੰਜਾਬ ਸੰਯੁਕਤ ਸਕੱਤਰ ਖਾਮਿਦ ਅਲੀ ਅਤੇ ਸੰਯੁਕਤ ਸਕੱਤਰ ਸ਼ਮਸ਼ੇਰ ਸਿੰਘ ਗਰੇਵਾਲ, ਸੁਬਾਗ ਸਿੰਘ ਗਰੇਵਾਲ, ਨਵਦੀਪ ਜਿੰਮੀ, ਜ਼ਿਲ੍ਹਾ ਸੰਯੁਕਤ ਸਕੱਤਰ ਆਬਿਦ ਅੰਸਾਰੀ ਅਤੇ ‘ਆਪ’ ਦੇ ਨੌਜਵਾਨ ਆਗੂ ਲਾਲੀ ਸ਼ਰਮਾ ਦਾ ਸਵਾਗਤ ਕੀਤਾ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅੱਜ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਬਹੁਤ ਸਾਰੇ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਆਸ਼ੂ ਨੇ ਦੱਸਿਆ ਕਿ ਭਾਜਪਾ ਤੋਂ ਗੁਰਕ੍ਰਿਪਾਲ ਸਿੰਘ ਢੰਡਾਰੀ, ਚਰਨ ਸਿੰਘ, ਬਲਜਿੰਦਰ ਸਿੰਘ ਅਤੇ ਬਲਜੀਤ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਨਾਲ ਹੀ ਆਸ਼ੂ ਨੇ ਕਿਹਾ ਕਿ ਵਿਧਾਨ ਸਭਾ ਪੱਛਮੀ ਦੇ ਚੋਣ ਮੈਦਾਨ ਵਿੱਚ ਲੜਾਈ ਸੱਚ ਅਤੇ ਝੂਠ ਵਿਚਕਾਰ ਹੈ। ਕਾਂਗਰਸ ਨੇ ਜ਼ਮੀਨੀ ਪੱਧਰ ‘ਤੇ ਵਿਕਾਸ ਕੀਤਾ ਹੈ, ਜੋ ਕਿ ਸਾਫ਼ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਵਿਕਾਸ ਦੇ ਝੂਠੇ ਪੋਸਟਰ ਵੰਡ ਕੇ ਵਿਕਾਸ ਦਾ ਰੌਲਾ ਪਾ ਰਹੀ ਹੈ। ‘ਆਪ’ ਨੂੰ 2027 ਦੀਆਂ ਉਪ ਚੋਣਾਂ ਵਿੱਚ ਹੀ ਆਪਣੀ ਹਾਰ ਦਿਖਾਈ ਦੇਣ ਲੱਗ ਪਈ ਹੈ।