ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰ ਦਿੱਤੀ। ਇਹ ਕਾਰਵਾਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਲਾਲਡੂ ਵਿੱਚ ਕੀਤੀ ਗਈ। ਜਿੱਥੇ ਇੱਕ ਨਸ਼ਾ ਤਸਕਰ ਦੀ 22.44 ਲੱਖ ਰੁਪਏ ਦੀ ਜਾਇਦਾਦ ਸੀਲ ਕਰ ਦਿੱਤੀ ਗਈ। ਐਸਐਸਪੀ ਹਰਮਨਦੀਪ ਹੰਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀ ਧਾਰਾ 68-ਐਫ ਤਹਿਤ ਕੀਤੀ ਗਈ ਹੈ।
ਹਰਿਆਣਾ ਬੋਰਡ ਨੇ 10ਵੀਂ-12ਵੀਂ ਦੀ ਕੰਪਾਰਟਮੈਂਟ ਅਤੇ ਅੰਕ ਸੁਧਾਰ ਪ੍ਰੀਖਿਆ ਲਈ ਡੇਟ ਸ਼ੀਟ ਕੀਤੀ ਜਾਰੀ
ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਲਾਲਡੂ ਥਾਣੇ ਦੀ ਪੁਲਿਸ ਟੀਮ ਨੇ ਮੁਲਜ਼ਮ ਜਸਵੰਤ ਪਾਲ ਸਿੰਘ ਅਤੇ ਜਸਵੀਰ ਸਿੰਘ, ਦੋਵੇਂ ਵਾਸੀ ਸਦਰਪੁਰਾ ਮੁਹੱਲਾ, ਲਾਲਡੂ ਦੇ ਕਬਜ਼ੇ ਵਿੱਚੋਂ 4 ਕੁਇੰਟਲ 48 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ, 16 ਅਪ੍ਰੈਲ, 2020 ਨੂੰ ਲਾਲਡੂ ਪੁਲਿਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਦੀ ਧਾਰਾ 15/61 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸਤੋਂ ਇਲਾਵਾ ਮਾਮਲੇ ਦੀ ਹੋਰ ਜਾਂਚ ਕਰਦੇ ਹੋਏ, ਐਸਐਚਓ ਲਾਲਡੂ ਅਤੇ ਉਨ੍ਹਾਂ ਦੀ ਟੀਮ ਨੇ ਦੋਸ਼ੀ ਜਸਵੀਰ ਸਿੰਘ ਅਤੇ ਜਸਵੰਤ ਪਾਲ ਸਿੰਘ ਦੀ ਪਤਨੀ ਸਵਿਤਾ ਪਾਲ ਦੇ ਨਾਮ ‘ਤੇ ਰਜਿਸਟਰਡ 130 ਵਰਗ ਗਜ਼ ਦੇ ਘਰ ਦੀ ਪਛਾਣ ਕੀਤੀ। ਇਸਦੀ ਕੀਮਤ 22.44 ਲੱਖ ਰੁਪਏ ਦੱਸੀ ਗਈ ਸੀ। ਇਹ ਘਰ ਲਾਲਡੂ ਵਿੱਚ ਸਥਿਤ ਹੈ।
ਸਬੰਧਤ ਵਿਭਾਗ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ, ਪੁਲਿਸ ਨੇ ਪੂਰਾ ਮਾਮਲਾ ਸਮਰੱਥ ਅਥਾਰਟੀ, ਨਵੀਂ ਦਿੱਲੀ ਨੂੰ ਜਾਇਦਾਦ ਨੂੰ ਸੀਲ ਕਰਨ ਲਈ ਭੇਜ ਦਿੱਤਾ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਐਸਏਐਸ ਨਗਰ ਪੁਲਿਸ ਟੀਮ ਜਾਇਦਾਦ ਨੂੰ ਸੀਲ ਕਰਨ ਵਿੱਚ ਸਫਲ ਹੋਈ, ਜਿਸਨੂੰ SAFEM (FOP)A ਐਕਟ, 1976 ਦੇ ਤਹਿਤ ਸੀਲ ਕਰ ਦਿੱਤਾ ਗਿਆ ਹੈ।
ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਕਮਰ ਤੋੜਨ ਲਈ ਨਾ ਸਿਰਫ਼ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਸਗੋਂ ਨਸ਼ਿਆਂ ਤੋਂ ਕਮਾਇਆ ਗਿਆ ਉਨ੍ਹਾਂ ਦਾ ਪੈਸਾ ਅਤੇ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ।