ਦੁਰੰਤੋ ਐਕਸਪ੍ਰੈੱਸ ਵਿਚੋਂ ਕੀਤਾ ਗਿਆ ਕਰੋੜਾਂ ਰੁਪਏ ਦਾ ਸੋਨਾ ਜ਼ਬਤ

0
33
Gold Seized

ਰਾਏਪੁਰ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਰਾਏਪੁਰ ਵਿਖੇ ਦੁਰੰਤੋ ਐਕਸਪ੍ਰੈਸ ਵਿਚੋਂ ਕਰੋੜਾਂ ਰੁਪਏ ਦਾ ਸਮੱਗਲ ਕੀਤਾ ਜਾ ਰਿਹਾ ਸੋਨਾ ਜਬਤ (Gold seized) ਕੀਤਾ ਗਿਆ ਹੈ ।

ਕਿੰਨੇ ਕਰੋੜ ਦਾ ਸੋਨਾ ਕੀਤਾ ਗਿਆ ਹੈ ਜਬਤ

ਮਿਲੀ ਜਾਣਕਾਰੀ ਅਨੁਸਾਰ ਰਾਏਪੁਰ ਅਤੇ ਨਾਗਪੁਰ ਰੇਲਵੇ ਸੁਰੱਖਿਆ ਫੋਰਸ (Railway Protection Force) (ਆਰ. ਪੀ. ਐੱਫ.) ਦੀ ਅਪਰਾਧ ਸ਼ਾਖਾ ਵਲੋਂ ਜੋ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨਾਲ ਸਾਂਝੀ ਕਾਰਵਾਈ ਕਰਦੇ ਹੋਏ ਹਾਵੜਾ-ਮੁੰਬਈ ਦੁਰੰਤੋ ਐਕਸਪ੍ਰੈੱਸ (Duronto Express) ‘ਚੋਂ 1.242 ਕਿੱਲੋ ਵਿਦੇਸ਼ੀ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ ਲੱਗਭਗ 2 ਕਰੋੜ ਰੁਪਏ ਦੱਸੀ ਗਈ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਅਧਿਕਾਰਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਾਂਝੀ ਟੀਮ ਨੇ ਦੁਰੰਤੋ ਐਕਸਪ੍ਰੈੱਸ ਦੇ ਬੀ-12 ਕੋਚ ‘ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 7 ਸੋਨੇ ਦੇ ਬਿਸਕੁਟ ਅਤੇ ਇਕ ਸੋਨੇ ਦੀ ਛੜ ਬਰਾਮਦ ਕੀਤੀ ਗਈ । ਬਰਾਮਦ ਸੋਨਾ ਵਿਦੇਸ਼ੀ ਦੱਸਿਆ ਗਿਆ ਹੈ । ਮਾਮਲੇ ‘ਚ ਮਹਾਰਾਸ਼ਟਰ ਵਾਸੀ ਸੁਰੇਸ਼ ਕੁਮਾਰ ਅਤੇ ਧੈਰਯਸ਼ੀਲ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

LEAVE A REPLY

Please enter your comment!
Please enter your name here