ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ
ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ

SKM ਦੇ ਵੱਲੋਂ ਦਿੱਤੀ ਹੋਈ ਕਾਲ ਦੇ ਉੱਪਰ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਲਈ ਰਵਾਨਾ ਹੋਏ ਕਿਸਾਨ।
23 ਫਸਲਾਂ ਤੇ MSP ਦੀ ਮੰਗ ਨੂੰ ਲੋਕ ਸੰਯੁਕਤ ਕਿਸਾਨ ਮੋਰਚਾ ਵਲੋਂ 14 ਤਰੀਕ ਨੂੰ ਰਾਮ ਲੀਲਾ ਗਰਾਉਂਡ ‘ਚ ਇੱਕ ਵੱਡੀ ਰੈਲੀ ਕਰਨ ਦੇ ਐਲਾਨ ਨੂੰ ਮੁੱਖ ਰੱਖਦੇ ਹੋਏ ਕਿਸਾਨ ਟ੍ਰੇਨਾਂ ਰਾਹੀਂ ਦਿਲੀ ਨੂੰ ਰਵਾਨਾ ਹੋਏ।

SKM ਦੇ ਵੱਲੋਂ ਦਿੱਲੀ ਕੂਚ ਦੇ ਲਈ ਕਿਸਾਨਾਂ ਨੂੰ 13 ਤਰੀਕ ਨੂੰ ਦਿੱਲੀ ਰੇਲਵੇ ਰਾਹੀਂ ਅਪੀਲ ਕੀਤੀ ਗਈ ਸੀ ਜਿਸ ਦੇ ਚਲਦੇ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਲਈ ਰਵਾਨਾ ਹੋਏ ਉਹਨਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਸ਼ਾਂਤਮਈ ਤੌਰ ‘ਤੇ ਸਾਡੇ ਆਗੂਆਂ ਦੀ ਕਾਲ ਦੇ ਉੱਪਰ ਅੱਜ ਦਿੱਲੀ ਦੇ ਲਈ ਰਵਾਨਾ ਹੋ ਰਹੇ ਹਾਂ।

ਪਿਛਲੀ ਵਾਰ ਦੇ ਸੰਘਰਸ਼ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸੰਘਰਸ਼ ਜਿੱਤ ਕੇ ਹੀ ਦਿੱਲੀ ਤੋਂ ਵਾਪਸ ਮੁੜਾਂਗੇ ਬੇਸ਼ੱਕ ਜਥੇਬੰਦੀਆਂ ਦੇ ਕਿਸਾਨਾਂ ਨੂੰ ਖਨੌਰੀ ਅਤੇ ਸ਼ੰਬੂ ਬਾਰਡਰ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੋਕਿਆ ਗਿਆ ਸੀ ਪਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਹੁਣ ਵੱਖ ਵੱਖ ਤਰੀਕਿਆਂ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।

LEAVE A REPLY

Please enter your comment!
Please enter your name here