ਚੰਡੀਗੜ੍ਹ, 20 ਨਵੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ (Municipal Corporation Elections) ਕੀਤੇ ਜਾਣ ਦੀ ਤਰੀਖ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਦੋਂ ਹੋਣਗੀਆਂ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ
ਨਗਰ ਨਿਗਮ ਚੋਣਾਂ ਸਬੰਧੀ ਚੋਣ ਅਧਿਕਾਰੀ (Election Officer) ਵਿਜੇ ਕੁਮਾਰ ਦੇਵ ਨੇ ਦੱਸਿਆ ਕਿ ਪਹਿਲੀਆਂ ਚੋਣਾਂ ਦਸੰਬਰ 2021 ਵਿੱਚ ਹੋਈਆਂ ਸਨ ਅਤੇ ਹੁਣ ਇਹ ਮਿਆਦ ਖਤਮ ਹੋਣ ਵਾਲੀ ਹੈ, ਜਿਸ ਲਈ ਪ੍ਰਸ਼ਾਸਨ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਤਿਆਰੀਆਂ ਕੀਤੀਆਂ ਹਨ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ 23 ਦਸੰਬਰ ਨੂੰ ਚੋਣਾਂ ਕੀਤੀਆਂ ਜਾਣਗੀਆਂ ।
ਹੋਰ ਕੀ-ਕੀ ਜਾਣਕਾਰੀ ਦਿੱਤੀ ਗਈ ਹੈ ਚੋਣ ਅਧਿਕਾਰੀ
ਨਗਰ ਨਿਗਮ ਚੋਣਾਂ ਦੇ ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਦਾ ਐਲਾਨ ਹੋਣ ਦੇ ਮੱਦੇਨਜ਼ਰ ਚੋਣ ਜ਼ਾਬਤਾ (Model Code of Conduct) ਲਾਗੂ ਹੋ ਗਿਆ ਹੈ । 26 ਨਵੰਬਰ ਤੋਂ 3 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੇ ਜਾਣਗੇ, 4 ਦਸੰਬਰ ਨੂੰ ਜਾਂਚ ਅਤੇ 7 ਦਸੰਬਰ ਨੂੰ ਵਾਪਸੀ ਹੋ ਸਕੇਗੀ । ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ 23 ਦਸੰਬਰ ਨੂੰ ਵੋਟਿੰਗ ਅਤੇ 26 ਦਸੰਬਰ ਨੂੰ ਨਤੀਜੇ ਆਉਣਗੇ ।
ਕਿੰਨੇ ਪੋਲਿੰਗ ਸਟੇਸ਼ਨ ਹਨ ਚੰਡੀਗੜ੍ਹ ਵਿਚ
ਚੋਣ ਅਧਿਕਾਰੀ ਵਿਜੈ ਕੁਮਾਰ ਦੇਵ ਨੇ ਦੱਸਿਆ ਕਿ ਨਿਗਮ ਚੋਣਾਂ ਲਈ ਚੰਡੀਗੜ੍ਹ ਵਿੱਚ ਕੁੱਲ 576 ਪੋਲਿੰਗ ਸਟੇਸ਼ਨ ਹਨ । ਵੋਟਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 460,209 ਵੋਟਰ ਹਨ ਅਤੇ 22 ਤੀਜੇ ਲਿੰਗ ਦੇ ਉਮੀਦਵਾਰ ਹਨ ਤੋਂ ਇਲਾਵਾ 23 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ। ਇਸੇ ਤਰ੍ਹਾਂ 576 ਪੋਲਿੰਗ ਸਟੇਸ਼ਨਾਂ `ਤੇ ਲਾਈਵ ਵੈੱਬ-ਕਾਸਟਿੰਗ ਕੀਤੀ ਜਾਵੇਗੀ ।









