ਵਿਨੇਸ਼ ਫੋਗਾਟ ਦੇ ਘਰ ਪਹੁੰਚੇ CM ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਓਲੰਪਿਕ ਤੋਂ ਬਾਹਰ ਹੋਈ ਖ਼ਿਡਾਰਣ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਵਲੋਂ ਉਸ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ Bhagwant Mann ਨੇ ਅੱਜ ਹਰਿਆਣਾ ਵਿਖੇ ਵਿਨੇਸ਼ ਫ਼ੋਗਾਟ ਦੇ ਪਰਿਵਾਰਕ ਮੈਂਬਰਾਂ ਨਾਲ਼ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੇ ਵੱਲੋਂ ਹਰ ਪੱਖ ਤੋਂ ਸਾਥ ਦੇਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ ॥ Latest News
ਵਿਨੇਸ਼ ਦਾ ਮੁਕਾਬਲੇ ਵਿੱਚੋਂ ਬਾਹਰ ਹੋ ਜਾਣਾ ਦੁਖਦਾਈ ਹੈ, ਪਰ ਇਸ ਦੇ ਬਾਵਜੂਦ ਪੂਰੇ ਦੇਸ਼ ਨੂੰ ਉਸ ਦੀ ਅਟੁੱਟ ਲਗਨ ਅਤੇ ਜਜ਼ਬੇ ‘ਤੇ ਬਹੁਤ ਮਾਣ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਬੁੱਧਵਾਰ ਨੂੰ ਹਰਿਆਣਾ ਵਿੱਚ ਰੈਲੀ ਸੀ।
ਰੈਲੀ ਤੋਂ ਬਾਅਦ ਭਗਵੰਤ ਮਾਨ ਆਪਣੇ ਚਾਚਾ ਅਤੇ ਕੋਚ ਮਹਾਬੀਰ ਫੋਗਟ ਨੂੰ ਮਿਲਣ ਵਿਨੇਸ਼ ਫੋਗਟ ਦੇ ਘਰ ਪਹੁੰਚੇ। ਦੱਸ ਦੇਈਏ ਕਿ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਵਿੱਚ ਖੇਡੇ ਜਾ ਰਹੇ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅੱਜ ਵਿਨੇਸ਼ ਫੋਗਾਟ ਨੇ ਓਲੰਪਿਕ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦਾ ਫਾਈਨਲ ਖੇਡਣਾ ਸੀ ਪਰ ਮੈਚ ਤੋਂ ਪਹਿਲਾਂ ਹੀ ਉਸ ਨੂੰ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਅੱਜ ਵਿਨੇਸ਼ ਦਾ ਮੁਕਾਬਲਾ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰੈਂਡ ਨਾਲ ਹੋਣਾ ਸੀ।