ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਮਾਮਲਾ: ਅਦਾਲਤ ਨੇ ‘ਆਪ’ ਵਿਧਾਇਕ ਨੂੰ ਸੁਣਾਈ 2 ਸਾਲ ਦੀ ਸਜ਼ਾ

0
51

ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਮਾਮਲਾ: ਅਦਾਲਤ ਨੇ ‘ਆਪ’ ਵਿਧਾਇਕ ਨੂੰ ਸੁਣਾਈ 2 ਸਾਲ ਦੀ ਸਜ਼ਾ

ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਮਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 8 ਸਾਲ ਪੁਰਾਣੇ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਅਤੇ 11 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ। ਜੁਰਮਾਨਾ ਨਾ ਭਰਨ ’ਤੇ ਇਕ ਸਾਲ ਹੋਰ ਵੱਧ ਸ਼ਜਾ ਕਟਣੀ ਪਵੇਗੀ। ਅਦਾਲਤ ਦੇ ਹੁਕਮਾਂ ਤੋਂ ਤੁਰਤ ਬਾਅਦ ਯਾਦਵ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਨਰੇਸ਼ ਯਾਦਵ ਜਦੋਂ ਅਦਾਲਤ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਵਲੋਂ  ਇਹ ਕਿਹਾ ਗਿਆ ਕਿ ਇਹ ਉਨ੍ਹਾਂ ਵਿਰੁਧ ਸਾਜ਼ਸ਼  ਘੜੀ ਜਾ ਗਈ ਹੈ। ਉਨ੍ਹਾਂ ਕਿਹਾ, ‘‘ਮੇਰੇ ਵਿਰੁਧ , ਆਮ ਆਦਮੀ ਪਾਰਟੀ ਦੇ ਵਿਰੁਧ  ਸਾਜ਼ਸ਼  ਕਰੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵਿਰੁਧ ਬਦਲਾ ਲੈਣ ਦਾ ਕੇਸ ਹੈ। ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨੇ ਲਈ ਇਹ ਕੇਸ ਕੀਤਾ ਗਿਆ ਸੀ।’’

ਕੈਨੇਡਾ ਗਏ ਵਿਦਿਆਰਥੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਸਰਕਾਰ ਲੈਣ ਜਾ ਰਹੀ ਇਹ ਫ਼ੈਸਲਾ || International News

ਇਸ ਤੋਂ ਪਹਿਲਾਂ ਮਾਰਚ 2021 ’ਚ ਨਰੇਸ਼ ਯਾਦਵ ਅਤੇ ਇਕ  ਹੋਰ ਮੁਲਜ਼ਮ ਨੰਦ ਕਿਸ਼ੋਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿਤਾ ਸੀ। ਦੱਸਣਯੋਗ ਹੈ ਕਿ 24 ਜੂਨ 2016 ਨੂੰ ਮਲੇਰਕੋਟਲਾ ਸ਼ਹਿਰ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਪੰਨੇ ਬਰਾਮਦ ਹੋਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਵਿਜੇ ਕੁਮਾਰ ਨੰਦ ਕਿਸ਼ੋਰ ਤੇ ਗੌਰਵ ਕੁਮਾਰ ਸਮੇਤ ਦੋ ਹੋਰ ਵਿਰੁਧ  ਕੇਸ ਦਰਜ ਕੀਤਾ ਸੀ।

ਮਲੇਰਕੋਟਲਾ ਦੇ ਜੱਜ ਮਰਮਿੰਦਰ ਸਿੰਘ ਗਰੇਵਾਲ ਵਲੋਂ ਸੁਣਾਈ ਗਈ ਸਜ਼ਾ

ਬਾਅਦ ’ਚ ਸਬੂਤਾਂ ਤੇ ਹੋਰ ਮੁਲਜ਼ਮਾਂ ਦੇ ਬਿਆਨਾਂ ਉਤੇ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ ਸੀ। ਪਟਿਆਲਾ ਤੋਂ ਵਿਜੇ ਕੁਮਾਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਬਿਆਨਾਂ ਉਤੇ ਨਰੇਸ਼ ਯਾਦਵ ਨੂੰ ਜਾਂਚ ’ਚ ਸ਼ਾਮਿਲ ਕੀਤਾ ਗਿਆ ਸੀ। ਯਾਦਵ ਵਲੋਂ ਵਿਜੇ ਕੁਮਾਰ ਦੇ ਖਾਤੇ ’ਚ ਟਰਾਂਸਫਰ ਕੀਤੇ 90 ਲੱਖ ਰੁਪਏ ਤੇ ਆਰ.ਐਸ.ਐਸ. ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਅੱਜ ਮਲੇਰਕੋਟਲਾ ਦੇ ਜੱਜ ਮਰਮਿੰਦਰ ਸਿੰਘ ਗਰੇਵਾਲ ਵਲੋਂ  ਸਜ਼ਾ ਸੁਣਾਈ ਗਈ।

LEAVE A REPLY

Please enter your comment!
Please enter your name here