ਪਿੰਡ ਬਖੋਰਾ ਖੁਰਦ ’ਚ ਸੈਰ ਕਰਦੇ ਬੱਚਿਆਂ ਨੂੰ ਕਾਰ ਚਾਲਕ ਨੇ ਕੁਚਲਿਆ

0
34
Road Accident

ਲਹਿਰਾਗਾਗਾ, 29 ਸਤੰਬਰ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਸ਼ਹਿਰ ਲਹਿਰਾਗਾਗਾ ਦੇ ਪਿੰਡ ਬਖੋਰਾ ਖੁਰਦ ਵਿਖੇ ਕਾਰ ਚਾਲਕ ਨੇ ਬੱਚਿਆਂ ਨੂੰ ਕਾਰ ਹੇਠਾਂ ਕੁਚਲ (Crushed under the car) ਕੇ ਰੱਖ ਦਿੱਤਾ ਹੈ ।

ਕਾਰ ਹੇਠਾਂ ਕੁਚਲੇ ਜਾਣ ਕਾਰਨ ਹੋਈ ਇਕ ਦੀ ਮੌਤ ਇਕ ਜਖਮੀ

ਮਿਲੀ ਜਾਣਕਾਰੀ ਅਨੁਸਾਰ ਪਿੰਡ ਬਖੋਰਾ ਖੁਰਦ ਵਿਖੇ ਜੋ ਪੰਜ ਬੱਚੇ ਸੈਰ ਕਰ ਰਹੇ ਸੀ ਤੇ ਇਕ ਆਲਟੋ ਕਾਰ ਦੇ ਚੜ੍ਹ ਜਾਣ ਕਾਰਨ ਜੋ ਇਕ ਬੱਚੇ ਦੀ ਮੌਤ (Death) ਹੋ ਗਈ ਹੈ ਤੇ ਦੂਸਰਾ ਬੱਚਾ ਬੁਰੀ ਤਰ੍ਹਾਂ ਜਖਮੀ ਹੋ ਗਿਆ ਹੈ । ਜਖਮੀ (Injured) ਹੋਏ ਬੱਚੇ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਤੋਂ ਬਾਅਦ ਹੋਰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਕਾਰ ਕਬਜੇ ਲੈ ਕੇ ਕੀਤੀ ਫਰਾਰ ਚਾਲਕ ਵਿਰੁੱਧ ਕਾਰਵਾਈ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਜੋ ਇਕ ਸੜਕ ਹਾਦਸਾ (Road accident) ਵਾਪਰਨ ਕਾਰਨ ਇਕ ਬੱਚੇ ਦੀ ਮੌਤ ਤੇ ਦੂਸਰਾ ਬੱਚਾ ਗੰਭੀਰ ਜਖਮੀ ਹੋ ਗਿਆ ਵਾਲੇ ਮਾਮਲੇ ਵਿਚ ਆਲਟੋ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਪੁਲਸ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਕਾਰ ਕਬਜੇ ਵਿਚ ਲੈ ਲਈ ਗਈ ਹੈ ਤੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here