ਅਮਰੀਕਾ, 29 ਸਤੰਬਰ 2026 : ਅਮਰੀਕੀ ਖੂਫੀਆ ਏਜੰਸੀ (US intelligence agency) ਐਫ. ਬੀ. ਆਈ. ਵਲੋਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਲੋੜੀਂਦੇ ਭਗੌੜਿਆਂ (Wanted fugitives) ਵਿਚ ਸ਼ਾਮਲ ਕੀਤਾ ਗਿਆ ਹੈ ।
ਕਿੰਨਾਂ ਰੱਖਿਆ ਗਿਆ ਹੈ ਗੋਲਡੀ ਬਰਾੜ ‘ਤੇ ਇਨਾਮ
ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਜਾਂਚ ਏਜੰਸੀ ਐਫ. ਬੀ. ਆਈ. (FBI) ਵਲੋਂ ਜੋ ਭਾਰਤੀ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਦੇ ਚਲਦਿਆਂ ਬਰਾੜ ਸਬੰਧੀ ਜਾਣਕਾਰੀ ਦੇਣ `ਤੇ 1 ਮਿਲੀਅਨ ਡਾਲਰ (ਲਗਭਗ 9.5 ਕਰੋੜ ਰੁਪਏ) ਤੱਕ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਗੋਲਡੀ ਬਰਾੜ ਨੂੰ ਉੱਤਰੀ ਅਮਰੀਕਾ ਵਿੱਚ ਲਾਰੈਂਸ ਦੇ ਸੰਗਠਿਤ ਅਪਰਾਧਿਕ ਗਰੁੱਪ ਦੇ ਮੁੱਖ ਸੰਚਾਲਨ ਆਗੂ ਵਜੋਂ ਦੱਸਿਆ ਗਿਆ ਹੈ ।
ਗੋਲਡੀ ਬਰਾੜ ਅਤੇ ਲਾਰੈਂਸ ਤੇ ਹੈ ਨਿੱਝਰ ਦੇ ਕਤਲ ਦਾ ਦੋਸ਼
ਪ੍ਰਾਪਤ ਸੂਚਨਾ ਮੁਤਾਬਕ ਗੈਂਗਸਟਰ ਗੋਲਡੀ ਬਰਾੜ (Gangster Goldy Brar) ਜਿਸਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਉਤਰੀ ਅਮਰੀਕਾ ਵਿਚ ਸੰਗਠਿਤ ਅਪਰਾਧਕ ਗਰੁੱਪ ਦੇ ਮੁੱਖ ਸੰਚਾਲਨ ਆਗੂ ਦੱਸਿਆ ਗਿਆ ਹੈ ਦੋਹਾਂ ਤੇ ਹੀ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ 2023 ਵਿੱਚ ਕੀਤੇ ਗਏ ਕਤਲ ਦਾ ਦੋਸ਼ ਹੈ । ਜਿਕਰਯੋਗ ਹੈ ਕਿ ਅਮਰੀਕਾ ਵਲੋਂ ਉਸੇ ਸਾਲ ਜੁਲਾਈ ਵਿਚ ਪਹਿਲੀ ਵਾਰ ਨਿੱਝਰ ਦੇ ਕਤਲ ਸਬੰਧੀ ਚਾਰਜ਼ਸੀਟ ਦਾਖਲ ਕੀਤੀ ਸੀ ।
ਕੀ ਆਖਿਆ ਹੈ ਅਮਰੀਕੀ ਸਰਕਾਰ ਨੇ
ਅਮਰੀਕੀ ਸਰਕਾਰ ਅਨੁਸਾਰ ਲਾਰੈਂਸ ਬਿਸ਼ਨੋਈ (Lawrence Bishnoi) ਜੋ ਕਿ ਬੇਸ਼ਕ ਭਾਰਤੀ ਜੇਲ੍ਹ ਵਿੱਚ ਬੰਦ ਹੈ ਪਰ ਇਸਦੇ ਬਾਵਜੂਦ ਉਸ ਵਲੋਂ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਚਲਇਆ ਜਾ ਰਿਹਾ ਸੀ । ਲਾਰੈਂਸ ਵਲੋਂ ਜੇਲ੍ਹ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਹੁੰਚਾਏ ਗਏ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਕਾਲਿੰਗ ਉਪਕਰਨਾਂ ਦੀ ਵਰਤੋਂ ਕਰਕੇ ਕਤਲ, ਫਿਰੌਤੀ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੁੱਖੀ ਤਸਕਰੀ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ।









