ਬਿਹਾਰ ‘ਚ ਨਿਤੀਸ਼ ਕੁਮਾਰ ਦੇ ਮੰਤਰੀ ਮੰਡਲ ਦਾ ਅੱਜ ਯਾਨੀ ਮੰਗਲਵਾਰ ਨੂੰ ਵਿਸਥਾਰ ਹੋਣ ਜਾ ਰਿਹਾ ਹੈ। ਸੋਮਵਾਰ ਨੂੰ ਮੰਤਰੀ ਮੰਡਲ ਵਿਸਥਾਰ ਤੋਂ ਇਕ ਦਿਨ ਪਹਿਲਾਂ ਨਿਤੀਸ਼ ਕੁਮਾਰ ਨੇ 20 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਤੇਜਸਵੀ ਯਾਦਵ ਨੇ 2020 ਦੀਆਂ ਚੋਣਾਂ ਵਿੱਚ 10 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਸੀ।

ਜਾਣਕਾਰੀ ਮੁਤਾਬਕ ਜੇਡੀਯੂ ਕੋਟੇ ਤੋਂ ਵਿਜੇ ਕੁਮਾਰ ਚੌਧਰੀ, ਬਿਜੇਂਦਰ ਪ੍ਰਸਾਦ ਯਾਦਵ, ਅਸ਼ੋਕ ਚੌਧਰੀ, ਸ਼ਰਵਨ ਕੁਮਾਰ, ਸੰਜੇ ਕੁਮਾਰ ਝਾਅ, ਲਾਸੀ ਸਿੰਘ, ਸੁਨੀਲ ਕੁਮਾਰ, ਜਯੰਤ ਰਾਜ ਅਤੇ ਜਾਮਾ ਖਾਨ ਮੰਤਰੀ ਬਣ ਰਹੇ ਹਨ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਜ਼ਾਦ ਸੁਮਿਤ ਕੁਮਾਰ ਸਿੰਘ ਅਤੇ ਜੀਤਨ ਰਾਮ ਮਾਂਝੀ ਦੀ ਪਾਰਟੀ ‘ਹਮ’ ਤੋਂ ਸੰਤੋਸ਼ ਕੁਮਾਰ ਸੁਮਨ ਨੂੰ ਵੀ ਮੰਤਰੀ ਬਣਾਇਆ ਜਾਵੇਗਾ। ਰਾਸ਼ਟਰੀ ਜਨਤਾ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜ ਪ੍ਰਤਾਪ ਯਾਦਵ, ਸੁਧਾਕਰ ਸਿੰਘ, ਆਲੋਕ ਮਹਿਤਾ, ਅਨੀਤਾ ਦੇਵੀ, ਚੰਦਰਸ਼ੇਖਰ ਯਾਦਵ, ਸੁਰੇਂਦਰ ਯਾਦਵ, ਸਰਵਜੀਤ ਪਾਸਵਾਨ, ਸਮੀਰ ਮਹਾਸੇਠ, ਮਾਸਟਰ ਕਾਰਤੀਕੇਯ ਸਿੰਘ, ਸ਼ਾਹਨਵਾਜ਼ ਆਲਮ, ਰਾਹੁਲ ਤਿਵਾੜੀ ਅਤੇ ਸੁਨੀਲ ਸਿੰਘ ਦੇ ਨਾਂ ਸ਼ਾਮਿਲ ਹਨ।

ਬਿਹਾਰ ਦੀ ਮਹਾਗਠਜੋੜ ਸਰਕਾਰ ਵਿੱਚ ਵੱਖ ਵੱਖ ਪਾਰਟੀਆਂ ਦੇ 31 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇਗਾ। ਮੰਤਰੀਆਂ ਨੂੰ ਸਹੁੰ ਚੁਕਾਉਣ ਦਾ ਸਮਾਗਮ ਅੱਜ ਰਾਜ ਭਵਨ ਵਿਖੇ 11.30 ਵਜੇ ਹੋਵੇਗਾ। ਸਰਕਾਰ ਵਿੱਚ ਸਭ ਤੋਂ ਵੱਧ 79 ਵਿਧਾਇਕ ਰਾਜਦ ਦੇ ਹਨ, ਜਦੋਂ ਕਿ ਦੂਜੇ ਨੰਬਰ ਉਤੇ ਜੇਡੀਯੂ ਦੇ ਵਿਧਾਇਕਾਂ ਹਨ।

ਮਹਾਗਠਜੋੜ ਸਰਕਾਰ ਵਿੱਚ ਸਭ ਤੋਂ ਵੱਧ ਮੰਤਰੀ ਵੀ ਵੱਡੀ ਪਾਰਟੀ ਰਾਜਦ ਦੇ ਹੋਣਗੇ। ਮੰਤਰੀ ਮੰਡਲ ਵਿੱਚ ਰਾਸ਼ਟਰੀ ਜਨਤਾ ਦਲ ਦੇ 16, ਜੇਡੀਯੁ ਦੇ 11, ਕਾਂਗਰਸ ਦੇ 2, ‘ਹਮ’ ਦਾ 1 ਅਤੇ ਇਕ ਆਜ਼ਾਦ ਵਿਧਾਇਕ ਮੰਤਰੀ ਹੋਵੇਗਾ।

LEAVE A REPLY

Please enter your comment!
Please enter your name here