Punjab Congress Party

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ! ਰਾਹੁਲ ਗਾਂਧੀ ਦੇ ਕਰੀਬੀ ਹੋਏ ਭਾਜਪਾ ‘ਚ ਸ਼ਾਮਿਲ !!

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ| ਹਾਲਾਂਕਿ ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ|

Punjab Congress

ਹਾਲ ਹੀ ‘ਚ ਰਵਨੀਤ ਬਿੱਟੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਕਾਂਗਰਸ ਤੋਂ ਵੱਖਰਾ ਰਸਤਾ ਅਪਣਾਉਂਦੇ ਹੋਏ ਆਪਣੇ ਐਕਸ ਅਕਾਊਂਟ ਤੇ ਟਵੀਟ ਕਰਕੇ ਉਹਨਾਂ ‘ਤੇ ਨਿਸ਼ਾਨਾ ਸਾਧਿਆ ਸੀ। ਦਸਦੀਏ ਕਿ ਇਸਤੋਂ ਪਹਿਲਾਂ 14 ਮਾਰਚ ਨੂੰ ਪੰਜਾਬ ਦੀ ਇਕ ਹੋਰ ਕਾਂਗਰਸ ਐਮ. ਪੀ. ਪਰਨੀਤ ਕੌਰ ਨੇ ਵੀ ਭਾਜਪਾ ਦਾ ਰੁਖ ਕੀਤਾ ਸੀ | ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋ ਉਹਨਾਂ ਦੀ ਪਤਨੀ ਪਰਨੀਤ ਕੌਰ ਅਧਿਕਾਰਤ ਤੌਰ ‘ਤੇ ਭਾਜਪਾ ‘ਚ ਸ਼ਾਮਿਲ ਹੋਣਗੇ ਪਰ ਰਵਨੀਤ ਬਿੱਟੂ ਨੇ ਤਾਂ ਕਿਸੀ ਨੂੰ ਕਾਂਗਰਸ ਛੱਡਣ ਦੀ ਭਿਣਕ ਤੱਕ ਨਾ ਲੱਗਣ ਦਿੱਤੀ|

ਰਵਨੀਤ ਸਿੰਘ ਬਿੱਟੂ ਨੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਲਈ | ਉਹਨਾਂ ਨੂੰ ਭਾਜਪਾ ਦੇ ਵਿਨੋਦ ਤਾਵੜੇ ਨੇ ਬੀਜੇਪੀ ‘ਚ ਸ਼ਾਮਿਲ ਕਰਵਾਇਆ| ਬਿੱਟੂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਫਰਕ ਨਾਲ ਲੁਧਿਆਣਾ ਸੀਟ ਤੋਂ ਜਿੱਤ ਹਾਸਿਲ ਕੀਤੀ| ਹੁਣ ਵੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦੇ ਸਕਦੀ ਹੈ|

LEAVE A REPLY

Please enter your comment!
Please enter your name here