ਬੰਗਲਾਦੇਸ਼: ਅਪ੍ਰੈਲ 2026 ‘ ਹੋਣਗੀਆਂ ਚੋਣਾਂ, ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕੀਤਾ ਐਲਾਨ 

0
28

ਬੰਗਲਾਦੇਸ਼ ਵਿੱਚ ਆਮ ਚੋਣਾਂ ਅਪ੍ਰੈਲ 2026 ਵਿੱਚ ਹੋਣਗੀਆਂ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸ਼ੁੱਕਰਵਾਰ ਸ਼ਾਮ ਨੂੰ ਇਹ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਈਦ ਤੋਂ ਇੱਕ ਦਿਨ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ, ਯੂਨਸ ਨੇ ਕਿਹਾ,ਅਗਲੀਆਂ ਆਮ ਚੋਣਾਂ ਅਪ੍ਰੈਲ 2026 ਦੇ ਪਹਿਲੇ ਪੰਦਰਵਾੜੇ ਵਿੱਚ ਹੋਣਗੀਆਂ। ਇਸ ਲਈ, ਚੋਣ ਕਮਿਸ਼ਨ ਬਾਅਦ ਵਿੱਚ ਇੱਕ ਵਿਸਤ੍ਰਿਤ ਰੋਡਮੈਪ ਪੇਸ਼ ਕਰੇਗਾ।

ਨਾਲ ਹੀ ਯੂਨਸ ਨੇ ਕਿਹਾ ਕਿ ਚੋਣਾਂ ਲਈ ਲੋੜੀਂਦੇ ਸਾਰੇ ਸੁਧਾਰ ਅਗਲੇ ਸਾਲ ਤੱਕ ਪੂਰੇ ਕਰ ਲਏ ਜਾਣਗੇ। ਮੁਹੰਮਦ ਯੂਨਸ ਨੂੰ ਪਿਛਲੇ ਸਾਲ ਅਗਸਤ ਵਿੱਚ ਸ਼ੇਖ ਹਸੀਨਾ ਦੇ ਤਖ਼ਤਾ ਪਲਟ ਤੋਂ ਬਾਅਦ ਅੰਤਰਿਮ ਸਰਕਾਰ ਦਾ ਮੁੱਖ ਸਲਾਹਕਾਰ ਬਣਾਇਆ ਗਿਆ ਸੀ।
ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਾਮਾ ਨੇ 22 ਮਈ ਨੂੰ ਫੌਜੀ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਸਮੇਂ ਦੌਰਾਨ, ਫੌਜ ਅਤੇ ਅੰਤਰਿਮ ਸਰਕਾਰ ਵਿਚਕਾਰ ਟਕਰਾਅ ਸਾਹਮਣੇ ਆਇਆ।

ਦੱਸ ਦਈਏ ਕਿ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਫੌਜ ਮੁਖੀ ਨੇ ਸਪੱਸ਼ਟ ਕੀਤਾ ਕਿ ਆਮ ਚੋਣਾਂ ਇਸ ਸਾਲ ਦਸੰਬਰ ਤੋਂ ਬਾਅਦ ਮੁਲਤਵੀ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਇਸ ਤੋਂ ਇਲਾਵਾ, ਫੌਜ ਮੁਖੀ ਨੇ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੂੰ ਸੰਵੇਦਨਸ਼ੀਲ ਰਾਸ਼ਟਰੀ ਮੁੱਦਿਆਂ ‘ਤੇ ਫੈਸਲੇ ਨਾ ਲੈਣ ਲਈ ਕਿਹਾ ਸੀ।

ਫੌਜ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੀਐਨਪੀ ਨੇ ਵੀ ਯੂਨਸ ‘ਤੇ ਦਬਾਅ ਵਧਾਇਆ ਸੀ ਅਤੇ ਦਸੰਬਰ ਵਿੱਚ ਚੋਣਾਂ ਕਰਵਾਉਣ ਦੀ ਆਪਣੀ ਮੰਗ ਨੂੰ ਦੁਹਰਾਇਆ ਸੀ। ਪਾਰਟੀ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਜਲਦੀ ਹੀ ਚੋਣ ਰੋਡਮੈਪ ਤਿਆਰ ਨਹੀਂ ਕਰਦੀ ਅਤੇ ਇਸ ਬਾਰੇ ਜਨਤਕ ਐਲਾਨ ਨਹੀਂ ਕਰਦੀ, ਤਾਂ ਉਨ੍ਹਾਂ ਲਈ ਸਰਕਾਰ ਨਾਲ ਸਹਿਯੋਗ ਜਾਰੀ ਰੱਖਣਾ ਮੁਸ਼ਕਲ ਹੋ ਜਾਵੇਗਾ।

LEAVE A REPLY

Please enter your comment!
Please enter your name here