ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 3 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

0
16

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 3 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਵਿਚ ਕਾਊਂਟਰ ਇੰਟੈਲੀਜੈਂਸ ਨੇ ਵਿਦੇਸ਼ ਵਿਚ ਬੈਠ ਕੇ ਗੈਂਗ ਚਲਾਉਣ ਵਾਲੇ ਹੈਪੀ ਜੱਟ ਦੇ ਤਿੰਨ ਗੁਰਗਿਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 3 ਪਿ.ਸ.ਤੌਲ, 4 ਮੈ.ਗ.ਜ਼ੀਨ ਤੇ 35 ਜਿੰਦਾ ਕਾ.ਰ.ਤੂਸ ਬਰਾਮਦ ਕੀਤੇ ਗਏ ਹਨ ਤੇ ਜਲਦ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕਰੇਗੀ।

ਸੂਚਨਾ ਦੇ ਆਧਾਰ ‘ਤੇ 3 ਨੂੰ ਕੀਤਾ ਗ੍ਰਿਫਤਾਰ

ਜਾਣਕਾਰੀ ਮੁਤਾਬਕ ਏਸੀਪੀ ਇਨਵੈਸਟੀਗੇਸ਼ਨ ਕੁਲਦੀਪ ਸਿੰਘ ਦੇ ਨਿਰਦੇਸ਼ ਵਿਚ ਸੀਆਈਏ ਸਟਾਫ-2 ਗੁਰੂ ਕੀ ਵਡਾਲੀ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਸੂਚਨਾ ਦੇ ਆਧਾਰ ‘ਤੇ 3 ਨੂੰ ਗ੍ਰਿਫਤਾਰ ਕੀਤਾ। ਇਹ ਮੁਲਜ਼ਮ ਅੰਮ੍ਰਿਤਸਰ ਦੇ ਪਾਸ਼ ਏਰੀਆ ਬਸੰਤ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨੇੜੇ ਗ੍ਰਿਫਤਾਰ ਕੀਤੇ ਗਏ।

ਫੜੇ ਗਏ ਵਿਅਕਤੀਆਂ ਦੀ ਪਛਾਣ ਗਾਂਗ ਗੁਰੂਵਾਲੀ ਤਰਨਤਾਰਨ ਰੋਡ ਵਾਸੀ ਸਾਗਰ ਸਿੰਘ, ਸ਼ਰਨਜੀਤ ਸਿੰਘ ਤੇ ਪਾਵਰ ਕਾਲੋਨੀ ਮਜੀਠਾ ਰੋਡ ਵਾਸੀ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਮਰੀਕਾ ਬੈਠੇ ਬਦਮਾਸ਼ ਹੈਪੀ ਜੱਟ ਨੇ ਹਥਿਆਰ ਦਿੱਤੇ ਸਨ। ਫਿਲਹਾਲ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਹਥਿਆਰਾਂ ਦੀ ਸਪਲਾਈ ਚੇਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ; ਪੰਜਾਬ ‘ਚ ਕੱਲ੍ਹ ਤੋਂ ਸਾਰੇ ਸਕੂਲਾਂ ‘ਚ ਛੁੱਟੀਆ ਦਾ ਹੋਇਆ ਐਲਾਨ…

ਗ੍ਰਿਫਤਾਰ ਮੁਲਜ਼ਮਾਂ ‘ਤੇ ਪਹਿਲਾਂ ਤੋਂ ਹੀ ਪੰਜਾਬ ਦੇ ਕਈ ਥਾਣਿਆਂ ਵਿਚ ਮਾਮਲੇ ਦਰਜ ਹਨ। ਮਨਪ੍ਰੀਤ ਸਿੰਘ ਖਿਲਾਫ ਧਾਰਾ 307 ਤਹਿਤ ਮਾਮਲਾ ਕਪੂਰਥਲਾ ਵਿਚ ਦਰਜ ਹੈ। ਦੂਜੇ ਪਾਸੇ ਇਕ ਹੋਰ ਮਾਮਲਾ ਧਾਰਾ 451 ਤੇ 380 ਦੀਆਂ ਧਾਰਾਵਾਂ ਅਧੀਨ ਥਾਣਾ ਸਦਰ ਅੰਮ੍ਰਿਤਸਰ ਵਿਜ ਦਰਜ ਹੈ।

LEAVE A REPLY

Please enter your comment!
Please enter your name here