ਪੰਜਾਬ ਮਹਿਲਾ ਹਾਕੀ ਟੀਮ ਲਈ 30 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਦੱਸ ਦਈਏ ਕਿ ਗੁਜਰਾਤ ਵਿਖੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ 30 ਸੰਭਾਵਿਤ ਹਾਕੀ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ ।
ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈ ਕੇ 7 ਅਕਤੂਬਰ ਤਕ ਅਯੋਜਿਤ ਹੋਣ ਵਾਲੀ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਬਲਦੇਵ ਸਿੰਘ (ਦਰੋਣਾਚਾਰਯਾ ਐਵਾਰਡੀ), ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੁਖਜੀਤ ਕੌਰ (ਅੰਤਰਰਾਸ਼ਟਰੀ ਖਿਡਾਰਨ) ਅਤੇ ਅਮਰਜੀਤ ਸਿੰਘ ਕੋਚ ਅਧਾਰਿਤ ਚੋਣ ਕਮੇਟੀ ਵੱਲੋਂ 30 ਸੰਭਾਵਿਤ ਹਾਕੀ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ।
ਜਿਹਨਾਂ ਗੁਰਜੀਤ ਕੌਰ, ਸਿਆਮੀ (ਦੋਵੇਂ ਓਲੰਪੀਅਨ), ਯੋਗਿਤਾ ਬਾਲੀ, ਨਵਪ੍ਰੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਰੰਸਨਪ੍ਰੀਤ ਕੌਰ, ਹਰਦੀਪ ਕੌਰ, ਰੀਤੂ ਰਾਣੀ, ਗ਼ਗ਼ਨ, ਪ੍ਰਿਯੰਕਾ,ਰੌਂਸਲੀਨ ਰੇਲਟਾ, ਰਿੰਤ (ਸਾਰੀਆਂ ਅੰਤਰਰਾਸ਼ਟਰੀ ਖਿਡਾਰਨਾਂ), ਸਿਮਰਨ ਚੋਪੜਾ, ਜਸਦੀਪ ਕੌਰ, ਕਮਲਪ੍ਰੀਤ ਕੌਰ, ਜਯੋਤੀਕਾ, ਕਿਰਨਦੀਪ ਕੌਰ (ਸੀਨੀਅਰ), ਨਵਜੋਤ ਕੌਰ, ਕਿਰਨਦੀਪ ਕੌਰ (ਜੂਨੀਅਰ), ਮਹਿਮਾ, ਕਾਜਲ, ਅਮਰਦੀਪ ਕੌਰ, ਸਿਮਰਨ ਸੈਣੀ, ਪ੍ਰਿਯੰਕਾ (ਜੂਨੀਅਰ), ਤਰਨਪ੍ਰੀਤ ਕੌਰ, ਸ਼ਾਲੂ, ਸੋਨੀ ਅਤੇ ਰੀਨਾ (ਸਾਰੀਆਂ ਕੌਮੀ ਖਿਡਾਰਨਾਂ) ਸ਼ਾਮਿਲ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਇਹਨਾਂ 31 ਸੰਭਾਵਿਤ ਖਿਡਾਰਨਾਂ ਦਾ ਇਕ ਕੋਚਿੰਗ ਕੈਂਪ 5 ਤੋਂ ਲੈਕੇ 25 ਸਤੰਬਰ ਤਕ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟ੍ਰੋਟਰਫ ਹਾਕੀ ਗਰਾਊਂਡ ਵਿਖੇ ਆਯੋਜਿਤ ਕੀਤੇ ਜਾਵੇਗਾ ।