IRCTC ਦੇ ਇਕ ਠੇਕੇਦਾਰ ਨੇ ਟ੍ਰੇਨ ਵਿਚ ਪਾਣੀ ਦੀ ਬੋਤਲ ‘ਤੇ 5 ਰੁਪਏ ਜ਼ਿਆਦਾ ਵਸੂਲੇ, ਇਸ ਦਾ ਖਮਿਆਜ਼ਾ ਉਸ ਨੂੰ 1 ਲੱਖ ਰੁਪਏ ਜੁਰਮਾਨਾ ਦੇ ਕੇ ਭੁਗਤਣਾ ਪਿਆ। ਮਾਮਲਾ ਭਾਰਤੀ ਰੇਲ ਦੇ ਅੰਬਾਲਾ ਡਵੀਜ਼ਨ ਦਾ ਹੈ। ਇੱਕ ਰਿਪੋਰਟ ਮੁਤਾਬਕ IRCTC ਦੇ ਲਾਇਸੈਂਸੀ ਠੇਕੇਦਾਰ ਮੈਸਰਸ ਚੰਦਰ ਮੌਲੀ ਮਿਸ਼ਰਾ ਖਿਲਾਫ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਖਿਲਾਫ ਇਕ ਯਾਤਰੀ ਨੇ ਪਾਣੀ ਦੀ ਬੋਤਲ ‘ਤੇ MRP ਤੋਂ 5 ਰੁਪਏ ਜ਼ਿਆਦਾ ਵਸੂਲਣ ਦੀ ਸ਼ਿਕਾਇਤ ਦਰਜ ਕਰਾਈ ਸੀ।

ਮੈਸਰਸ ਚੰਦਰ ਮੌਲੀ ਮਿਸ਼ਰਾ ਕੋਲ ਲਖਨਊ-ਚੰਡੀਗੜ੍ਹ-ਲਖਨਊ ਲਈ ਚੱਲਣ ਵਾਲੀ ਟ੍ਰੇਨ 12231/32 ਵਿਚ ਖਾਣ-ਪੀਣ ਦੀਆਂ ਚੀਜ਼ਾਂ ਸਪਲਾਈ ਕਰਨ ਦਾ ਠੇਕਾ ਹੈ। ਇਸ ਟ੍ਰੇਨ ਵਿਚ ਕੋਈ ਪੈਂਟ੍ਰੀ ਕਾਰ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਹੀ ਸਾਮਾਨ ਦੀ ਸਪਲਾਈ ਕਰਨੀ ਹੁੰਦੀ ਹੈ। ਵੀਰਵਾਰ ਨੂੰ ਸ਼ਿਵਮ ਭੱਟ ਨਾਂ ਦੇ ਇਕ ਯਾਤਰੀ ਨੇ ਟਵਿੱਟਰ ‘ਤੇ 5 ਰੁਪਏ ਜ਼ਿਆਦਾ ਵਸੂਲਣ ਦਾ ਵੀਡੀਓ ਸ਼ੇਅਰ ਕੀਤਾ ਸੀ ਜਿਸ ਦੇ ਬਾਅਦ ਠੇਕੇਦਾਰ ਖਿਲਾਫ ਇਹ ਕਾਰਵਾਈ ਹੋਈ ਹੈ।

ਸ਼ਿਵਮ ਚੰਡੀਗੜ੍ਹ ਤੋਂ ਸ਼ਾਹਜਹਾਂਪੁਰ ਲਈ ਯਾਤਰਾ ਕਰ ਰਿਹਾ ਸੀ। ਉਦੋਂ ਇਕ ਵੈਂਡਰ ਤੋਂ ਉਨ੍ਹਾਂ ਨੇ ਪਾਣੀ ਦੀ ਬੋਤਲ ਖਰੀਦੀ ਜਿਸ ‘ਤੇ 15 ਰੁਪਏ MRP ਸੀ ਪਰ ਉਸ ਨੇ 20 ਰੁਪਏ ਵਸੂਲੇ। ਇਸ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ ਤੇ ਸਾਮਾਨ ਵੇਚਣ ਵਾਲੇ ਵੈਂਡਰ ਦਿਨੇਸ਼ ਦੇ ਮੈਨੇਜਰ ਰਵੀ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

LEAVE A REPLY

Please enter your comment!
Please enter your name here