ਬੇਗੋਵਾਲ, 28 ਮਈ 2026 : ਪੰਜਾਬ ਦੇ ਸ਼ਹਿਰ ਬੇਗੋਵਾਲ ਅਧੀਨ ਪੈਂਦੇ ਪਿੰਡ ਨਡਾਲੀ (Village Nadali) ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌੌਰਾ (Heart attack) ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਗਏ ਪਿੰਡ ਨਡਾਲੀ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ । ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਰਿੰਪਲ ਪੁੱਤਰ ਅਮਰੀਕਾ ਸਿੰਘ ਵਾਸੀ ਪਿੰਡ ਨਡਾਲੀ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਜੋ ਉਥੇ ਅਪਣੀ ਪਤਨੀ ਸਮੇਤ ਰਹਿ ਰਿਹਾ ਸੀ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਰਾਤ ਸਮੇਂ ਅਪਣੇ ਬੈਡ ’ਤੇ ਸੁੱਤਾ ਸੀ ਪਰ ਦਿਨ ਵੇਲੇ ਉਠਿਆ ਹੀ ਨਹੀਂ । ਡਾਕਟਰੀ ਚੈਕਅੱਪ ਕਰਵਾਉਣ ‘ਤੇ ਪਤਾ ਲੱਗਿਆ ਕਿ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ ।
ਪਰਿਵਾਰ ਨੇ ਕੀਤੀ ਸਰਕਾਰ ਤੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ
ਧਰਮਿੰਦਰ ਸਿੰਘ ਅਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ । ਘਰ ’ਚ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਇਲਾਕੇ ’ਚ ਸੋਗ ਪਸਰਿਆ ਪਿਆ ਹੈ । ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਅੰਤਮ ਰਸਮਾਂ ਉਨ੍ਹਾਂ ਦੇ ਜੱਦੀ ਪਿੰਡ ਨਡਾਲੀ ਵਿਚ ਕੀਤੀਆਂ ਜਾਣ ।









