ਅੱਤਵਾਦੀ ਬੁਰਹਾਨ ਵਾਨੀ ਨੂੰ `ਸ਼ਹੀਦ’ ਦੱਸਣ ਵਾਲਾ ਪੀ. ਡੀ. ਪੀ. ਨੇਤਾ ਗ੍ਰਿਫ਼ਤਾਰ

0
29
Leader Arrest

ਜੰਮੂ, 10 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ (Jammu) ਦੇ ਕਿਸ਼ਤਵਾੜ ਜਿਲੇ ਵਿਖੇ ਪੀ. ਡੀ. ਪੀ. ਨੇਤਾ ਨੂੰ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਵਾਨੀ ਨੂੰ `ਸ਼ਹੀਦ’ ਦੱਸਣ ‘ਤੇ ਗ੍ਰਿਫ਼ਤਾਰ (Arrested) ਕੀਤਾ ਹੈ।

ਕੌਣ ਹੈ ਇਹ ਨੇਤਾ

ਮਿਲੀ ਜਾਣਕਾਰੀ ਅਨੁਸਾਰ ਕਿਸ਼ਤਵਾੜ ਜਿ਼ਲੇ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਜੋ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਵਾਨੀ (Hizbul Mujahideen commander Burhan Wani) ਨੂੰ `ਸ਼ਹੀਦ’ ਦੱਸਣ ਵਾਲੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਨੇਤਾ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਦੀ ਪਛਾਣ ਅਬਦੁਲ ਕਬੀਰ ਦੇ ਤੌਰ ‘ਤੇ ਹੋਈ ਹੈ ।

ਕੀ ਜਾਣਕਾਰੀ ਦਿੱਤੀ ਡਿਪਟੀ ਕਮਿਸ਼ਨਰ ਨੇ

ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਸ ,ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ । ਇਸ ਤੋਂ ਪਹਿਲਾਂ ਕਬੀਰ ਨੇ ਬੁਰਹਾਨ ਵਾਨੀ ਨੂੰ `ਸ਼ਹੀਦ` ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੇ ਕੁਝ ਨੇਤਾਵਾਂ `ਤੇ ਮਾਰੇ ਗਏ ਅੱਤਵਾਦੀ ਦੇ ਘਰ ਜਾਣ ਅਤੇ ਉਸ ਦੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਦਾ ਦੋਸ਼ ਲਗਾਉਂਦੇ ਹੋਏ ਸਵਾਲ ਉਠਾਏ ਸਨ।

LEAVE A REPLY

Please enter your comment!
Please enter your name here