ਝਾਂਸੀ ਦੇ ਪਿੰਡ ਵਿਚ ਨਜਾਇਜ਼ ਸ਼ਰਾਬ ਵੇਚਣ ਦਾ ਮਾਮਲਾ ਆਇਆ ਸਾਹਮਣੇ

0
34
Illegal liquor

ਉੱਤਰ ਪ੍ਰਦੇਸ਼, 24 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਝਾਂਸੀ ਦੇੇ ਇਕ ਪਿੰਡ ਵਿਚ ਨਜਾਇਜ਼ ਸ਼ਰਾਬ (Illicit liquor) ਵੇਚਣ ਦਾ ਮਾਮਲਾ ਸਾਹਮਣੇ ਆਉਣ ਦਾ ਸਮਾਚਾਰ ਹੈ ।

ਕਿਵੇਂ ਵੇਚਦੇ ਸਨ ਨਜਾਇਜ਼ ਸ਼ਰਾਬ

ਮਿਲੀ ਜਾਣਕਾਰੀ ਅਨੁਸਾਰ ਝਾਂਸੀ ਜਿਲੇ ਦੇ ਜਿਸ ਪਿੰਡ ਵਿਚ ਪੁਲਸ ਵਲੋਂ ਜੋ ਆਬਕਾਰੀ ਵਿਭਾਗ (Excise Department) ਨਾਲ ਮਿਲ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਹੈ ਤਹਿਤ ਲੋਕਾਂ ਵਲੋਂ ਜ਼ਮੀਨ ਹੇੇਠਾਂ ਸ਼ਰਾਬ ਦੱਬ ਕੇ ਉਸਨੂੰ ਹੈਂਡ ਪੰਪ ਰਾਹੀਂ ਕੱਢੇ ਜਾਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਉਕਤ ਮਾਮਲਾ ਸਕਰਾਰ ਥਾਣਾ ਖੇਤਰ ਦੇ ਕਬੂਤਰ ਡੇਰਾ ਵਿਖੇ ਸਾਹਮਣੇ ਆਇਆ ਹੈ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਦੇਸੀ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਔਰਤਾਂ ਜ਼ਮੀਨ ਹੇਠਾਂ ਟੈਂਕ ਵਿੱਚ ਸ਼ਰਾਬ ਜਮ੍ਹਾਂ ਕਰਦੀਆਂ ਸਨ ਅਤੇ ਮਰਦ ਸਾਥੀਆਂ ਦੀ ਨਿਗਰਾਨੀ ਹੇਠ ਹੈਂਡਪੰਪ ਦੇ ਸਹਾਰੇ ਕੱਢ ਕੇ ਵੇਚਦੇ ਸਨ । ਆਬਕਾਰੀ ਵਿਭਾਗ ਨਾਲ ਮਿਲ ਕੇ ਪੁਲਸ ਵਲੋਂ ਜਿ਼ਲ੍ਹੇ ਵਿੱਚ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਦਿਨ ਪਹਿਲਾਂ ਸਕਰਾਰ ਥਾਣਾ ਖੇਤਰ ਦੇ ਕਬੂਤਰਾ ਡੇਰਾ ‘ਤੇ ਛਾਪਾ ਮਾਰ ਕੇ ਪੁਲਸ ਨੇ ਇੱਕ ਹਜ਼ਾਰ ਲੀਟਰ ਤੋਂ ਵੱਧ ਦੇਸੀ ਸ਼ਰਾਬ ਬਰਾਮਦ ਕੀਤੀ ਅਤੇ ਉਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ । ਸਕਰਾਰ ਥਾਣਾ ਇੰਚਾਰਜ ਪੱਪੂ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉੱਥੇ ਮੌਜੂਦ ਇਸੇ ਖੇਤਰ ਦੀ ਵਿਨੀਤਾ ਪਤਨੀ ਰਮਨ ਕਬੂਤਰਾ ਨੂੰ 30 ਲੀਟਰ ਕੱਚੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ ।

LEAVE A REPLY

Please enter your comment!
Please enter your name here