ਮੁੰਬਈ ਏਅਰਪੋਰਟ `ਤੇ ਕਰੋੜਾਂ ਦਾ 9.40 ਕਿਲੋ ਸੋਨਾ ਪਾਊਡਰ ਜ਼ਬਤ

0
31
Mumbai Airport

ਮੁੰਬਈ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਏਅਰਪੋਰਟ ਤੇ ਕਰੋੜਾਂ ਰੁਪਏ ਦੀ ਕੀਮਤ ਦਾ 9. 40 ਕਿਲੋ ਸੋਨਾ ਪਾਊਡਰ ਜ਼ਬਤ (Gold powder seized) ਕੀਤਾ ਗਿਆ ਹੈ ।

ਕਿੰਨੇ ਕਰੋੜ ਦਾ ਕੀਤਾ ਗਿਆ ਹੈ ਸੋਨਾ ਪਾਊਡਰ ਜਬਤ

ਮਿਲੀ ਜਾਣਕਾਰੀ ਅਨੁਸਾਰ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) (ਡੀ. ਆਰ. ਆਈ.) ਦੀ ਮੁੰਬਈ ਜ਼ੋਨਲ ਯੁਨਿਟ ਵਲੋਂ ਛੱਤਰਪਤੀ ਸਿ਼ਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ‘ਤੇ ਜੋ 9.40 ਕਿਲੋਗ੍ਰਾਮ ਸੋਨਾ ਜ਼ਬਤ ਕਰਨ ਦੇ ਨਾਲ 3 ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਉਹ ਲੱਗਭਗ 14.81 ਕਰੋੜ ਰੁਪਏ ਕੀਮਤ ਦਾ ਹੈ ।

ਕੀ ਤਰੀਕਾ ਅਪਣਾ ਕੇ ਲਿਆਂਦਾ ਜਾ ਰਿਹਾ ਸੀ ਸੋਨਾ

ਮੁੰਬਈ ਏਅਰਪੋਰਟ (Mumbai Airport) ਕਸਟਮਜ਼ ਦੀ ਏਅਰ ਇੰਟੈਲੀਜੈਂਸ ਯੂਨਿਟ ਦੀ ਆਪ੍ਰੇਸ਼ਨਲ ਮਦਦ ਨਾਲ ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ 23 ਸਤੰਬਰ ਨੂੰ ਇਹ ਕਾਰਵਾਈ ਕੀਤੀ ਗਈ । ਦੁਬਈ ਤੋਂ ਆਏ 3 ਯਾਤਰੀਆਂ ਵੱਲੋਂ ਸੋਨੇ ਨੂੰ ਬਹੁਤ ਚਲਾਕੀ ਨਾਲ ਲੁਕੋ ਕੇ ਲਿਜਾਇਆ ਜਾ ਰਿਹਾ ਸੀ । ਸਾਮਾਨ ਦੀ ਬਾਰੀਕੀ ਨਾਲ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਵਿਦੇਸ਼ੀ ਮੂਲ ਦੇ ਸੋਨੇ ਨੂੰ ਬਾਰੀਕ ਪਾਊਡਰ ਵਿਚ ਬਦਲ ਕੇ, ਉਸੇ ਰੰਗ, ਬਨਾਵਟ ਅਤੇ ਰੂਪ-ਰੰਗ ਵਾਲੇ ਪੈਕਡ ਫੂਡ ਪ੍ਰੋਡਕਟਸ ਵਿਚ ਬਹੁਤ ਸਾਵਧਾਨੀ ਨਾਲ ਮਿਲਾਇਆ ਗਿਆ ਸੀ । ਇਹ ਤਰੀਕਾ ਆਮ ਜਾਂਚ ਤੋਂ ਬਚਣ ਲਈ ਅਪਣਾਇਆ ਗਿਆ ਸੀ ।

ਸੋਨਾ ਲਿਆਉਣ ‘ਤੇ ਤਿੰਨ ਭਾਰਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਸੋਨੇ ਦੇ ਪਾਊਡਰ ਨੂੰ ਦੁੱਧ ਪਾਊਡਰ, ਓਟਸ, ਵੱਖ-ਵੱਖ ਤਰ੍ਹਾਂ ਦੇ ਆਟੇ, ਨਿਊਟੇਲਾ ਅਤੇ ਨਾਰੀਅਲ ਦੇ ਦੁੱਧ ਦੇ ਪਾਊਡਰ ਵਰਗੇ ਆਮ ਦਿਖਣ ਵਾਲੇ ਫੂਡ ਪੈਕੇਟਾਂ ਵਿਚ ਲੁਕਾਇਆ ਗਿਆ ਸੀ । ਤਿੰਨਾਂ ਯਾਤਰੀਆਂ ਦੇ ਸਾਮਾਨ ਤੋਂ ਕੁੱਲ ਮਿਲਾ ਕੇ ਲੱਗਭਗ 33.50 ਕਿਲੋਗ੍ਰਾਮ ਅਜਿਹੇ ਫੂਡ ਪ੍ਰੋਡਕਟਸ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਸੋਨੇ ਦਾ ਪਾਊਡਰ ਮਿਲਿਆ ਹੋਇਆ ਸੀ ।

LEAVE A REPLY

Please enter your comment!
Please enter your name here