ਚੰਡੀਗੜ੍ਹ, 26 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਅੰਦਰ ਚਾਰ ਸਾਲਾਂ ਦੇ ਦੌਰਾਨ 1 ਕਰੋੜ 89 ਲੱਖ ਦਾ ਨਿਵੇੇਸ਼ ਕੀਤਾ ਗਿਆ ਹੈ ।
6.31 ਲੱਖ ਨੌਜਵਾਨਾਂ ਲਈ ਰੋਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ : ਮਾਨ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉੱਭਰ ਰਿਹਾ ਹੈ ਅਤੇ ਸੂਬੇ ‘ਚ ਘਰੇਲੂ ਤੇ ਗਲੋਬਲ ਨਿਵੇਸ਼ਕਾਂ ਦੀ ਰੁਚੀ ਵਧੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 4 ਸਾਲਾਂ ‘ਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ ।
ਮੁੱਖ ਮੰਤਰੀ ਪੰਜਾਬ ਨੇ ਕੀਤੀ ਉਦਯੋਗ ਵਿਭਾਗ ਦੀ ਤਰੱਕੀ ਦੀ ਸਮੀਖਿਆ
ਉਦਯੋਗ ਵਿਭਾਗ ਦੀ ਤਰੱਕੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਨਿਵੇਸ਼ ਪ੍ਰਸਤਾਵਾਂ ‘ਚ ਮੋਹਾਲੀ 9,478 ਕਰੋੜ ਰੁਪਏ ਨਾਲ ਪਹਿਲੇ ਅਤੇ ਲੁਧਿਆਣਾ 4,968 ਕਰੋੜ ਰੁਪਏ ਨਾਲ ਦੂਜੇ ਸਥਾਨ ‘ਤੇ ਹੈ । ਪਟਿਆਲਾ ‘ਚ 2,590 ਕਰੋੜ, ਹੁਸਿ਼ਆਰਪੁਰ ‘ਚ 2,003 ਕਰੋੜ, ਫਤਿਹਗੜ੍ਹ ਸਾਹਿਬ ‘ਚ 1,265 ਕਰੋੜ, ਬਠਿੰਡਾ ‘ਚ 1,248 ਕਰੋੜ, ਕਪੂਰਥਲਾ ‘ਚ 1,037 ਕਰੋੜ ਅਤੇ ਜਲੰਧਰ ‘ਚ 1,003 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ ।
ਕਿਹੜੇ ਕਿਹੜੇ ਖੇਤਰ ਵਿਚ ਵਧ ਰਿਹਾ ਹੈ ਆਧੁਨਿਕ ਵਸਤੁ ਨਿਰਮਾਣ ਖੇਤਰਾਂ ਵਿਚ ਨਿਵੇਸ਼
ਮਾਨ ਨੇ ਕਿਹਾ ਕਿ ਖੇਤੀਬਾੜੀ, ਵਸਤੂ ਨਿਰਮਾਣ, ਇੰਜੀਨੀਅਰਿੰਗ, ਕੱਪੜਾ ਅਤੇ ਫੂਡ ਪ੍ਰੋਸੈਸਿੰਗ ਨਾਲ ਟੈਕਨਾਲੋਜੀ, ਨਵਿਆਉਣਯੋਗ ਊਰਜਾ, ਆਟੋਮੋਬਾਈਲ ਅਤੇ ਆਧੁਨਿਕ ਵਸਤੂ ਨਿਰਮਾਣ ਖੇਤਰਾਂ ‘ਚ ਵੀ ਨਿਵੇਸ਼ ਵਧ ਰਿਹਾ ਹੈ । ਉਨ੍ਹਾਂ ਕਿਹਾ ਕਿ ਮੋਹਾਲੀ ਅਤੇ ਲੁਧਿਆਣਾ ਤੋਂ ਹੀ ਕਾਮਨ ਐਪਲੀਕੇਸ਼ਨ ਫਾਰਮ ਰਾਹੀਂ ਪ੍ਰਾਪਤ ਕੁੱਲ ਨਿਵੇਸ਼ ਪ੍ਰਸਤਾਵਾਂ ਦਾ 49.8 ਫੀਸਦੀ ਹਿੱਸਾ ਆਇਆ ਹੈ ।









