ਬਹਿਰਾਈਚ `ਚ ਤੇਂਦੂਏ ਨੇ ਔਰਤ ਨੂੰ ਹਮਲਾ ਕਰਕੇ ਜਾਨੋਂ ਮਾਰ ਦਿੱਤਾ

0
21
Leopard Attacked

ਬਹਿਰਾਈਚ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਹਿਰਾਈਚ ਵਿਖੇ ਇਕ ਜੰਗਲੀ ਤੇਂਦੂਏ ਵਲੋਂ ਹਮਲਾ ਕਰਕੇ ਇਕ ਔਰਤ ਨੂੰ ਜਾਨੋਂ ਮਾਰ (Kill) ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਹਿਰਾਈਚ (Bahraich) ‘ਚ ਕਟਾਰਨੀਆ ਘਾਟ ਵਾਈਲਡ ਲਾਈਫ ਡਿਵੀਜ਼ਨ ਦੀ ਸੁਜੌਲੀ ਰੇਂਜ ‘ਚ ਜੋ ਗੰਨੇ ਦੇ ਖੇਤ ‘ਚੋਂ ਨਿਕਲੇ ਇਕ ਤੇਂਦੁਏ (Leopards) ਨੇ ਇਕ ਔਰਤ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਦੀ ਪਛਾਣ 35 ਸਾਲਾ ਮਮਤਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਡਵੀਜ਼ਨਲ ਫਾਰੈਸਟ ਅਧਿਕਾਰੀ ਨੇ

ਡਿਵੀਜ਼ਨਲ ਫਾਰੈਸਟ ਅਫਸਰ ਅਪੂਰਵਾ ਦੀਕਸਿ਼ਤ ਨੇ ਦੱਸਿਆ ਕਿ ਸੁਜੌਲੀ ਪਿੰਡ ਦੇ ਗਡੇਰੀਅਨ ਦੀ ਰਹਿਣ ਵਾਲੀ ਮਮਤਾ (35) ਵੀਰਵਾਰ ਸ਼ਾਮ ਲੱਗਭਗ 6 ਵਜੇ ਆਪਣੇ ਘਰ ਦੇ ਨੇੜੇ ਖੇਤਾਂ ‘ਚ ਕੰਮ ਕਰ ਰਹੀ ਸੀ । ਤੇਂਦੂਆ ਗੰਨੇ ਦੇ ਖੇਤ ‘ਚੋਂ ਨਿਕਲਿਆ ਤੇ ਉਸ ‘ਤੇ ਹਮਲਾ (Attack) ਕਰ ਦਿੱਤਾ । ਘਟਨਾ ਵਾਲੀ ਥਾਂ ਜੰਗਲ ਤੋਂ ਲੱਗਭਗ 2 ਕਿਲੋਮੀਟਰ ਦੂਰ ਹੈ । ਜੰਗਲਾਤ ਵਿਭਾਗ ਦੀ ਇਕ ਟੀਮ ਮੌਕੇ ‘ਤੇ ਪਹੁੰਚੀ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

ਵਿਭਾਗ ਨੇ ਨਿਗਰਾਨੀ ਅਤੇ ਬਚਾਅ ਕਾਰਜ ਕੀਤੇ ਤੇਜ

ਘਟਨਾ ਤੋਂ ਕੁਝ ਮਿੰਟ ਪਹਿਲਾਂ ਘਟਨਾ ਵਾਲੀ ਥਾਂ ਦੇ 100-200 ਮੀਟਰ ਦੇ ਘੇਰੇ ‘ਚ ਦੋ ਕੈਮਰਾ ਟ੍ਰੈਪ ਵੀ ਲਾਏ ਗਏ ਸਨ । ਜੰਗਲਾਤ ਵਿਭਾਗ ਅਨੁਸਾਰ ਹੜ੍ਹਾਂ ਤੋਂ ਬਾਅਦ ਤੇਂਦੁਏ ਜੰਗਲਾਂ ਤੋਂ ਬਾਹਰ ਆਬਾਦੀ ਵਾਲੇ ਇਲਾਕਿਆਂ ‘ਚ ਆ ਜਾਂਦੇ ਹਨ । ਇਸ ਮਹੀਨੇ ਸੁਜੌਲੀ ‘ਚ ਇਕ 86 ਸਾਲਾ ਔਰਤ ਦੀ ਵੀ ਤੇਂਦੁਏ ਦੇ ਹਮਲੇ ‘ਚ ਮੌਤ ਹੋ ਗਈ ਸੀ । ਵਿਭਾਗ ਨੇ ਨਿਗਰਾਨੀ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ ।

LEAVE A REPLY

Please enter your comment!
Please enter your name here