ਅੰਮ੍ਰਿਤਸਰ, 19 ਨਵੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪੁਲਸ ਤੇ ਬੀ. ਐਸ. ਐਫ. ਵਲੋਂ ਗੈਰ-ਕਾਨੂੰਨੀ ਹਥਿਆਰ ਅਤੇ ਹੈਰੋਇਨ (Heroin) ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੀ ਹੈਰੋਇਨ-ਅਫੀਮ ਤੇ ਹਥਿਆਰ ਕੀਤੇ ਗਏ ਹਨ ਬਰਾਮਦ
ਮਿਲੀ ਜਾਣਕਾਰੀ ਅਨੁਸਾਰ ਭਿੰਡੀ ਸੈਦਾ ਦੇ ਫਤਿਹਪੁਰ ਵਿਖੇ ਜੋ ਬੀ. ਐਸ. ਐਫ. ਚੌਕੀ ਦੇ ਨੇੜੇ ਡਰੋਨ ਰਾਹੀਂ ਸੁੱਟੇ ਗਏ 12 ਪੈਕੇਟ ਬਰਾਮਦ ਕੀਤੇ ਗਏ ਵਿਚੋਂ ਕੁੱਲ 6 ਕਿਲੋਗ੍ਰਾਮ 712 ਗ੍ਰਾਮ ਹੈਰੋਇਨ ਸੀ । ਮੌਕੇ ਤੋਂ ਇੱਕ ਡਰੋਨ ਵੀ ਬਰਾਮਦ ਕੀਤਾ ਗਿਆ ਹੈ । ਲੋਪੋਕੇ ਵਿੱਚ, ਇੱਕ ਮਾਮਲੇ ਦੌਰਾਨ ਦੋ ਮੁਲਜ਼ਮਾਂ ਕੋਲੋਂ 4 ਕਿਲੋ ਹੈਰੋਇਨ ਅਤੇ 800 ਗ੍ਰਾਮ ਅਫੀਮ ਬਰਾਮਦ ਕੀਤੀ ਗਈ । ਇਸੇ ਇਲਾਕੇ ਵਿੱਚ ਇੱਕ ਵੱਖਰੀ ਘਟਨਾ ਦੌਰਾਨ, ਇੱਕ ਲਿੰਕ ਰੋਡ ਦੇ ਨੇੜਿਓਂ 5 ਕਿਲੋ ਹੈਰੋਇਨ ਬਰਾਮਦ ਹੋਈ । ਇਸ ਤੋਂ ਇਲਾਵਾ ਲੋਪੋਕੇ ਵਿੱਚ ਹੀ ਇੱਕ ਹੋਰ ਮੁਲਜ਼ਮ ਕੋਲੋਂ 530 ਗ੍ਰਾਮ ਅਫੀਮ ਜ਼ਬਤ ਕੀਤੀ ਗਈ ।
ਖੇਤ ਵਿਚੋਂ ਕਿੰਨੀ ਹੈਰੋਇਨ ਤੇ ਕਿਹੜਾ ਹਥਿਆਰ ਹੋਇਆ ਬਰਾਮਦ
ਘਰਿੰਡਾ ਦੇ ਇੱਕ ਖੇਤ ਵਿੱਚੋਂ ਮਿਲੇ ਪੈਕੇਟ ਦੀ ਜਾਂਚ ਦੌਰਾਨ 596 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਦੇ ਨਾਲ ਹੀ ਜੰਡਿਆਲਾ ਵਿੱਚ ਦੋ ਸ਼ੱਕੀ ਵਿਅਕਤੀਆਂ ਕੋਲੋਂ .32 ਬੋਰ ਦਾ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ 6 ਜਿੰਦਾ ਕਾਰਤੂਸ ਜ਼ਬਤ ਕੀਤੇ ਗਏ । ਇਸ ਤੋਂ ਇਲਾਵਾ, ਲੋਪੋਕੇ ਇਲਾਕੇ ਵਿੱਚ ਬੀ. ਐਸ. ਐਫ. ਵਲੋਂ ਚਲਾਏ ਗਏ ਇੱਕ ਆਪ੍ਰੇਸ਼ਨ ਦੌਰਾਨ 4 ਪਿਸਤੌਲ, 8 ਮੈਗਜ਼ੀਨ ਅਤੇ 100 ਕਾਰਤੂਸ ਬਰਾਮਦ ਕੀਤੇ ਗਏ ਹਨ । ਸਬੰਧਤ ਥਾਣਿਆਂ ਵਿੱਚ ਮਾਮਲੇ ਦਰਜ (Cases registered) ਕਰ ਲਏ ਗਏ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ ।









