ਸ਼ੰਭੂ-ਰਾਜਪੁੁਰਾ ਰੇਲਵੇ ਲਾਈਨ ‘ਤੇ ਹੋਏ ਧਮਾਕੇ ਮਾਮਲੇ ਵਿਚ ਮੁਲਜਮ ਭਾਰਤ ਲਿਆਂਦਾ

0
2
NIA

ਨਵੀਂ ਦਿੱਲੀ, 18 ਨਵੰਬਰ 2026 : ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. (N.I.A.) ਵਲੋਂ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ‘ਤੇ ਧਮਾਕੇ ਮਾਮਲੇ ਦੇ ਮੁਲਜਮ ਨੂੰ ਭਾਰਤ ਲਿਆਂਦਾ ਗਿਆ ਹੈ ।

ਕੌਣ ਹੈ ਇਹ ਧਮਾਕੇ ਦਾ ਸਮਰਥਕ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਵਲੋਂ ਜੋ ਖਾਲਿਸਤਾਨ ਜਿ਼ੰਦਾਬਾਦ ਫੋਰਸ ਦੇ ਸਮਰਥਕ ਮੁਲਜਮ ਨੂੰ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ‘ਤੇ ਹੋਏ ਧਮਾਕ ਦੇ ਮਾਮਲੇ ਵਿਚ ਅਮਰੀਕਾ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ਦੀ ਪਛਾਣ ਸੁਰਿੰਦਰ ਸਿੰਘ ਉਰਫ ਠੀਕਰੀਵਾਲ ਦੇ ਤੌਰ ‘ਤੇ ਹੋਈ ਹੈ ।

ਕਦੋਂ ਹੋਇਆ ਸੀ ਧਮਾਕਾ

ਪ੍ਰਾਾਪਤ ਸੂਚਨਾ ਮੁਤਾਬਕ ਉਕਤ ਧਮਾਕਾ 27 ਅਪ੍ਰੈਲ 2026 ਨੂੰ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ਕਿਲੋਮੀਟਰ ਨੰਬਰ 1174-5 ‘ਤੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਦੀ ਰੇਲਵੇ ਲਾਈਨ ‘ਤੇ ਹੋਇਆ ਸੀ ਤੇ ਇਹ ਧਮਾਕਾ (Explosion) ਕੇ. ਜ਼ੈੱਡ. ਐੱਫ. ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ, ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਅਸਥਿਰ ਕਰਨ ਲਈ ਕੀਤਾ ਗਿਆ ਸੀ ।

ਕੀ ਸਾਹਮਣੇ ਆਇਆ ਜਾਂਚ ਦੌਰਾਨ

ਐਨ. ਆਈ. ਏ. ਵਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਵਿਰੁੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ । ਜਿਸਦੇ ਚਲਦਿਆਂ ਮੁਲਜ਼ਮ ਖਿ਼ਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ ।

ਕਿੰਨੇ ਮੁਲਜਮਾਂ ਨੂੰ ਕੀਤਾ ਜਾ ਚੁੱਕਿਆ ਹੈ ਹੁਣ ਤੱਕ ਗ੍ਰਿਫ਼ਤਾਰ

ਇਸ ਗ੍ਰਿਫ਼ਤਾਰੀ ਦੇ ਨਾਲ ਐੱਨ. ਆਈ. ਏ. ਵਲੋਂ ਰਾਜਪੁਰਾ-ਸ਼ੰਭੂ ਧਮਾਕਾ (Rajpura-Shambhu Blast) ਮਾਮਲੇ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ । ਅੱਤਵਾਦੀਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਸਾਥੀਆਂ ਵਿਚਕਾਰ ਵੱਧ ਰਹੇ ਗਠਜੋੜ ਨੂੰ ਖ਼ਤਮ ਕਰਨ ਅਤੇ ਉਨ੍ਹਾਂ ਦੀ ਫੰਡਿੰਗ ਤੇ ਢਾਂਚੇ ਨੂੰ ਤੋੜਨ ਦੇ ਯਤਨਾਂ ਤਹਿਤ ਏਜੰਸੀ ਵੱਲੋਂ ਇਸ ਵੱਡੀ ਸਾਜ਼ਿਸ਼ ਦੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here