ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਵਿਅਕਤੀ ਪੁਲਸ ਵਲੋਂ ਗ੍ਰਿਫਤਾਰ

0
33
Arms Act

ਚੰਡੀਗੜ੍ਹ, 17 ਜੂਨ 2026 : ਚੰਡੀਗੜ੍ਹ ਪੁਲਸ (Chandigarh Police) ਦੇ ਅਪ੍ਰੇਸ਼ਨ ਸੈਲ ਵਲੋਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਚੰਡੀਗੜ੍ਹ ਪੁਲਸ ਦੇ ਆਪ੍ਰੇਸ਼ਨ ਸੈੱਲ (Operation Cell) ਨੇ ਜੋ ਇੱਕ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੇ ਵਿਚ ਅਭਿਯਾਸ ਉਰਫ਼ ਅਭਿਸ਼ੇਕ, ਵਿਕਾਸ ਉਰਫ ਬੱਟੀ ਅਤੇ ਤਇਅਬ ਉਰਫ਼ ਚੇਤਨ ਸ਼ਾਮਲ ਹੈ । ਇਨ੍ਹਾਂ ਤਿੰਨਾਂ ਦੇ ਕਬਜੇ ਵਿਚੋਂ ਇੱਕ ਪਿਸਤੌਲ, ਦੋ ਦੇਸੀ ਬੰਦੂਕਾਂ ਅਤੇ ਦੋ ਜਿ਼ੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੋੜ ਪੈਣ ‘ਤੇ ਸਥਾਨਕ ਬਦਮਾਸ਼ਾਂ ਅਤੇ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦੇ ਸਨ ।

ਤਿੰਨਾਂ ਵਿਰੁੱਧ ਕਰ ਲਿਆ ਗਿਆ ਹੈ ਆਰਮਜ ਐਕਟ ਤਹਿਤ ਕੇਸ ਦਰਜ

ਡੀ. ਆਈ. ਜੀ. ਰਾਜੀਵ ਰੰਜਨ ਸਿੰਘ ਦੀ ਅਗਵਾਈ ਅਤੇ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਵਿਰੁੱਧ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਦੇ ਮਾਮਲੇ ਵਿਚ ਅਸਲਾ ਐਕਟ (Arms Act) ਦੀ ਧਾਰਾ 25, 54 ਅਤੇ 59 ਤਹਿਤ ਥਾਣਾ 31 ਵਿੱਚ ਐਫ. ਆਈ. ਆਰ. ਦਰਜ ਕੀਤੀ ਗਈ ਹੈ ।

ਪੁਲਸ ਮੁਲਜ਼ਮਾਂ ਦੇ ਮੋਬਾਈਲ ਫੋਨ, ਸੰਪਰਕਾਂ ਅਤੇ ਅਪਰਾਧਿਕ ਨੈਟਵਰਕ ਦੀ ਜਾਂਚ ਕਰ ਰਹੀ ਹੈ । ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਕੀ ਗਿਰੋਹ ਦੇ ਕਿਸੇ ਵੱਡੇ ਹਥਿਆਰ ਸਪਲਾਈ ਨੈਟਵਰਕ (Weapons supply network) ਨਾਲ ਸਬੰਧ ਹਨ ਜਾਂ ਨਹੀਂ ।

LEAVE A REPLY

Please enter your comment!
Please enter your name here