ਡੀ. ਸੀ. ਦਫ਼ਤਰ ਤੇ ਰੇਲਵੇ ਲਾਈਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0
30
bomb Threat

ਲੁਧਿਆਣਾ, 17 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਡੀ. ਸੀ. ਦਫ਼ਤਰ ਅਤੇ ਰੇਲਵੇ ਲਾਈਨ ਨੂੰ ਬੰਬ ਨਾਲ ਉਡਾਉਣ (bomb Threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪੁਲਸ ਪ੍ਰਸ਼ਾਸਨ ਕਰ ਰਿਹਾ ਹੈ ਦੋਵੇਂ ਥਾਵਾਂ ਦੀ ਗੰਭੀਰਤਾ ਨਾਲ ਜਾਂਚ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ (Deputy Commissioner’s Office) ਅਤੇ ਰੇਲਵੇ ਲਾਈਨ (Railway line) ਨੂੰ ਜੋ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ਤਹਿਤ ਪੁਲਸ ਵਲੋ ਦੋਹਾਂ ਥਾਵਾਂ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਰੇਲਵੇ ਲਾਈਨ ਨੂੰ ਉਡਾਉਣ ਦੇ ਨਾਲ-ਨਾਲ ਦਿੱਲੀ ਜਾਣ ਵਾਲੀ ਰੇਲ ਗੱਡੀ ਵਿਚ ਸਫ਼ਰ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ ।

ਦਫ਼ਤਰਾਂ ਨੂੰ ਖਾਲੀ ਕਰਵਾ ਕੀਤੀ ਗਈ ਜਾਂਚ

ਸੁਰੱਖਿਆ ਅਧਿਕਾਰੀਆਂ ਵਲੋਂ ਬੰਬ ਨਾਲ ਉਡਾਉਣ ਦੀ ਧਮਕੀ ਦੇ ਚਲਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦੀ ਜਾਂਚ ਡਾਗ ਸਕੁਆਡ (Dog Squad) ਆਦਿ ਤਰ੍ਹਾਂ ਤਰ੍ਹਾਂ ਦੇ ਤਕਨੀਕੀ ਯੰਤਰਾਂ ਨਾਲ ਵੀ ਕੀਤੀ ਗਈ ਤਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ । ਹਾਲਾਂਕਿ ਜਿਸ ਸਮੇਂ ਇਹ ਸੂਚਨਾ ਪ੍ਰਾਪਤ ਹੋਈ ਉਸ ਵੇਲੇ ਹੀ ਦਫ਼ਤਰ ਨੂੰ ਛੁੱਟੀ ਦੇ ਸਮੇਂ ਦੇ ਚਲਦਿਆਂ ਕਰਚਾਰੀਆਂ ਨੂੰ ਭੇਜ ਦਿੱਤਾ ਗਿਆ ਸੀ ।

LEAVE A REPLY

Please enter your comment!
Please enter your name here