ਆਈ. ਸੀ. ਜੀ. ਤੇ ਏ. ਟੀ. ਐਸ. ਨੇ ਕੀਤੀ ਕਰੋੜਾਂ ਦੀ ਕੋਕੀਨ ਜਬਤ

0
36
cocaine

ਅਹਿਮਦਾਬਾਦ, 27 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਵਿਖੇ ਇਕ ਕੰਟੇਨਰ ਜਹਾਜ ਵਿਚੋਂ ਕਰੋੜਾਂ ਰੁਪਏ ਦੀ ਕੀਮਤ ਵਾਲੀ ਕੋਕੀਨ (Cocaine) ਬਰਾਮਦ ਕੀਤੀ ਗਈ ਹੈ ।

ਕਿੰਨੇ ਕਰੋੜ ਦੀ ਕੋਕੀਨ ਕੀਤੀ ਗਈ ਹੈ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਭਾਰਤੀ ਤੱਟ ਰੱਖਿਅਕ (ਆਈ. ਸੀ. ਜੀ.) ਅਤੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ (Gujarat Anti-Terrorism Squad) (ਏ. ਟੀ. ਐਸ.) ਨੇ ਬੁੱਧਵਾਰ ਨੂੰ ਰਾਜ ਦੇ ਮੁੰਦਰਾ ਤੱਟ ਤੋਂ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਕੰਟੇਨਰ ਜਹਾਜ਼ ਵਿਚੋਂ 115 ਕਿਲੋਗ੍ਰਾਮ (115 kg) ਕੋਕੀਨ ਬਰਾਮਦ ਕੀਤੀ ਹੈ ਲਗਭਗ 1,150 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ।

ਕਦੋਂ ਕੀਤੀ ਗਈ ਸੀ ਅਪ੍ਰੇਸ਼ਨਲ ਕਾਰਵਾਈ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਆਪ੍ਰੇਸ਼ਨ 25 ਅਤੇ 26 ਮਈ ਦੀ ਵਿਚਕਾਰਲੀ ਰਾਤ ਨੂੰ ਕੀਤਾ ਗਿਆ ਸੀ । ਇਹ ਕਾਰਵਾਈ ਸਮੁੰਦਰੀ ਰਸਤੇ ਰਾਹੀਂ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਬਾਰੇ ਏ. ਟੀ. ਐਸ. ਗੁਜਰਾਤ ਦੁਆਰਾ ਸਾਂਝੀ ਕੀਤੀ ਗਈ ਖਾਸ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕੀਤੀ ਗਈ ਸੀ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਏ. ਟੀ. ਐਸ. ਕਰਮਚਾਰੀਆਂ ਨੂੰ ਲੈ ਕੇ ਜਾਣ ਵਾਲੀਆਂ ਆਈ. ਸੀ. ਜੀ. ਇੰਟਰਸੈਪਟਰ ਕਿਸ਼ਤੀਆਂ ਨੇ ਮੁੰਦਰਾ ਐਂਕਰੇਜ ਖੇਤਰ ਵਿੱਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਹੋਰ ਜਾਂਚ ਲਈ ਬੰਦਰਗਾਹ ‘ਤੇ ਲਿਆਂਦਾ ਗਿਆ ਹੈ ਅਤੇ ਆਈ. ਸੀ. ਜੀ., ਏ. ਟੀ. ਐਸ. ਗੁਜਰਾਤ ਅਤੇ ਹੋਰ ਏਜੰਸੀਆਂ ਵੱਲੋਂ ਇੱਕ ਸਾਂਝੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਇਹ ਪਿਛਲੇ ਪੰਜ ਸਾਲਾਂ ਵਿੱਚ ਆਈ. ਸੀ. ਜੀ. ਅਤੇ ਏ. ਟੀ. ਐਸ. ਗੁਜਰਾਤ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ 15ਵਾਂ ਸਫਲ ਨਸ਼ੀਲੇ ਪਦਾਰਥ ਵਿਰੋਧੀ ਆਪ੍ਰੇਸ਼ਨ ਸੀ ।

LEAVE A REPLY

Please enter your comment!
Please enter your name here