ਮੁੰਬਈ, 30 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਲਿਆਂਦੀ ਜਾ ਰਹੀ ਡਰੱਗਜ਼ ਨਾਲ ਸੁਰੱਖਿਆ ਬਲਾਂ ਵਲੋਂ ਪੰਜ ਪਾਕਿਸਤਾਨੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕਿੰਨੀ ਕੀਮਤ ਦੀ ਤੇ ਕਿੰਨੀ ਮਾਤਰਾ ਵਿਚ ਪਕੜੀ ਗਈ ਹੈ ਡਰੱਗਜ਼
ਮਿਲੀ ਜਾਣਕਾਰੀ ਅਨੁਸਾਰ ਇਰਾਨੀ ਕਿਸ਼ਤੀ ਵਿੱਚ ਜੋ ਪੰਜ ਪਾਕਿਸਤਾਨੀ ਨਾਗਰਿਕਾਂ (Pakistani citizens) ਤੋਂ ਕੋਸਟ ਗਾਰਡ ਅਤੇ ਗੁਜਰਾਤ ਏ. ਟੀ. ਐਸ. ਵਲੋਂ ਮੈਥਾਮਫੇਟਾਮਾਈਨ (Methamphetamine) ਅਤੇ ਹੈਰੋਇਨ ਪਕੜੀ ਗਈ ਹੈ 526 ਕਿਲੋ ਹੈ ਅਤੇ ਇਸਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 3 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ । ਦੱਸਣਯੋਗ ਹੈ ਕਿ ਸੁਰੱਖਿਆ ਬਲਾਂ ਵਲੋਂ ਉਕਤ ਕਾਰਵਾਈ ਲਕਸ਼ਦੀਪ ਨੇੜੇ 25 ਸਤੰਬਰ ਨੂੰ ਕੀਤੀ ਗਈ ਸੀ, ਜਿਸ ਸਬੰਧੀ ਜਾਣਕਾਰੀ ਅੱਜ ਦਿੱਤੀ ਗਈ ਹੈ ।
ਕਿਸ਼ਤੀ ਚਾਲਕ ਦਲ ਅਤੇ ਡਰੱਗਜ਼ ਨੂੰ ਲਿਆਂਦਾ ਗਿਆ ਹੈ ਮੁੰਬਈ
ਪ੍ਰਾਪਤ ਸੂਚਨਾ ਮੁਤਾਬਕ ਕੋਸਟ ਗਾਰਡ (Coast Guard) ਅਤੇ ਗੁਜਰਾਤ ਏ. ਟੀ. ਐਸ. (Gujarat A. T. S.) ਵਲੋਂ ਜੋ ਗੁਪਤ ਸੂਚਨਾ ਦੇ ਆਧਾਰ ‘ਤੇ ਉਪਰੋਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਦੌਰਾਨ ਪਕੜੇ ਗਏ ਕਿਸ਼ਤ ਚਾਲਕ ਦਲ ਅਤੇ ਡਰੱਗਜ਼ ਨੂੰ ਸੁਰੱਖਿਆ ਦੇ ਘੇਰੇ ਵਿੱਚ ਮੁੰਬਈ ਲਿਆਂਦਾ ਗਿਆ ਹੈ, ਜਿੱਥੇ ਪੁੱਛਗਿੱਛ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਹੋਵੇਗੀ । ਅਧਿਕਾਰੀਆਂ ਦੇ ਮੁਤਾਬਕ ਇਸ ਕਾਰਵਾਈ ਨਾਲ ਸਮੁੰਦਰੀ ਰਸਤੇ ਹੋਣ ਵਾਲੀ ਅੰਤਰਰਾਸ਼ਟਰੀ ਡਰੱਗਜ਼ ਤਸਕਰੀ ‘ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ ।









