ਅਦਾਲਤ ਨੇ ਐਸ. ਐਚ. ਓ. ਨੂੰ ਭਗੌੜਾ ਕਰਾਰ ਦੇ ਕੀਤੀ ਐਫ. ਆਈ. ਆਰ. ਦਰਜ

0
16
SHO

ਲੁਧਿਆਣਾ, 23 ਨਵੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ ਦੀ ਇਕ ਅਦਾਲਤ (Court) ਵਲੋਂ ਐਸ. ਐਚ. ਓ. ਨੂੰ ਭਗੌੜਾ ਕਰਾਰ ਦੇ ਕੇ ਕੇਸ ਦਰਜ (Case registered) ਕਰਨ ਦੇ ਹੁਕਮ ਦਿੱਤੇ ਗਏ ਹਨ ਦਾ ਸਮਾਚਾਰ ਹੈ ।

ਕਿਸ ਕਾਰਨ ਦਿੱਤਾ ਗਿਆ ਹੈ ਭਗੌੜਾ ਕਰਾਰ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਇੱਕ ਸਥਾਨਕ ਅਦਾਲਤ ਵਲੋਂ ਜੋ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਥਾਣਾ ਮਾਡਲ ਟਾਊਨ (ਲੁਧਿਆਣਾ) ਦੇ ਸਬੰਧਤ ਐਸ. ਐਚ. ਓ. (SHO) ਨੂੰ `ਭਗੌੜਾ` ਕਰਾਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਾਜਨ ਅਨੇਜਾ ਦੀ ਅਦਾਲਤ ਵਿਚ ਪੇਸ਼ ਨਾ ਹੋਣ ਦੇ ਕਾਰਨ ਦਿੱਤੇ ਗਏ ਹਨ ਤੇ ਅਦਾਾਲਤ ਵਲੋਂ ਇਹ ਹੁਕਮ 6 ਨਵੰਬਰ ਨੂੰ ਜਾਰੀ ਕੀਤੇ ਗਏ ਸਨ ।

ਕਿਸ ਮਾਮਲੇ ਵਿਚ ਪੇਸ਼ ਨਾ ਹੋਣ ਕਾਰਨ ਕੀਤਾ ਗਿਆ ਹੈ ਭਗੌੜਾ ਕਰਾਰ

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤੀ ਹੁਕਮਾਂ ਅਨੁਸਾਰ ਇਹ ਮਾਮਲਾ ਰਮਨਦੀਪ ਕੌਰ ਉਰਫ਼ ਗੁਰਮੀਤ ਕੌਰ ਬਨਾਮ ਰਛਪਾਲ ਸਿੰਘ ਨਾਲ ਸਬੰਧਤ ਹੈ, ਜਿਸ ਵਿੱਚ ਸਿ਼ਕਾਇਤਕਰਤਾ ਵਲੋਂ ਐਡਵੋਕੇਟ ਅਤੁਲ ਸੂਦ ਪੇਸ਼ ਹੋਏ । ਇਸ ਕੇਸ ਵਿੱਚ ਸੀ. ਆਰ. ਪੀ. ਸੀ. ਦੀ ਧਾਰਾ 202 ਤਹਿਤ ਰਿਪੋਰਟ ਪ੍ਰਾਪਤ ਨਹੀਂ ਹੋਈ ਸੀ ।

ਅਦਾਲਤ ਵਿੱਚ ਸਰਵਿੰਗ ਅਧਿਕਾਰੀ ਦੇ ਬਿਆਨ ਦਰਜ ਕੀਤੇ ਗਏ, ਜਿਸ ਮੁਤਾਬਕ ਥਾਣਾ ਮਾਡਲ ਟਾਊਨ ਦੇ ਸਬੰਧਤ ਐਸ. ਐਚ. ਓ. ਖਿ਼ਲਾਫ਼ 30 ਸਤੰਬਰ 2026 ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ । ਨਿਰਧਾਰਤ 30 ਦਿਨਾਂ ਦੀ ਮਿਆਦ ਬੀਤ ਜਾਣ ਦੇ ਬਾਵਜੂਦ ਸਬੰਧਤ ਐਸ. ਐਚ. ਓ. ਅਦਾਲਤ ਵਿੱਚ ਪੇਸ਼ ਨਹੀਂ ਹੋਇਆ, ਜਿਸ ਕਾਰਨ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ।

ਏ. ਸੀ. ਪੀ. ਨੂੰ ਦਿੱਤੇ ਅਦਾਲਤ ਨੇ ਨਿਰਦੇਸ਼਼

ਮਾਨਯੋਗ ਅਦਾਲਤ ਨੇ ਇਸ ਸਬੰਧੀ ਸੂਚਨਾ ਅਤੇ ਹੁਕਮਾਂ ਦੀ ਕਾਪੀ ਥਾਣਾ ਮਾਡਲ ਟਾਊਨ ਦੇ ਅਧਿਕਾਰ ਖੇਤਰ ਵਾਲੇ ਸਬੰਧਤ ਏ. ਸੀ. ਪੀ. ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਐਸ. ਐਚ. ਓ. ਖਿ਼ਲਾਫ਼ ਧਾਰਾ 209 ਤਹਿਤ ਐਫ. ਆਈ. ਆਰ. ਦਰਜ ਕੀਤੀ ਜਾ ਸਕੇ । ਅਦਾਲਤ ਨੇ ਸਬੰਧਤ ਏ. ਸੀ. ਪੀ. ਤੋਂ ਐਫ. ਆਈ. ਆਰ. ਦਰਜ ਹੋਣ ਦੀ ਰਿਪੋਰਟ 23 ਨਵੰਬਰ 2026 ਯਾਨਿ ਅੱਜ ਲਈ ਤਲਬ ਕੀਤੀ ਸੀ ।

ਕੀ ਹੁਕਮ ਦਿੱਤੇ ਗਏ ਹਨ ਪੁਲਸ ਕਮਿਸ਼ਨਰ ਨੂੰ

ਇਸ ਤੋਂ ਇਲਾਵਾ, ਅਦਾਲਤ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਵੀ ਇੱਕ ਵੱਖਰਾ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਸਬੰਧਤ ਐਸ. ਐਚ. ਓ. ਖਿ਼ਲਾਫ਼ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਅਦਾਲਤ ਨੇ ਮਾਮਲੇ ਦੀ ਅਗਲੀ ਕਾਰਵਾਈ ਲਈ ਧਾਰਾ 202 ਸੀ. ਆਰ. ਪੀ. ਸੀ. ਤਹਿਤ ਰਿਪੋਰਟ ਮੁੜ ਮੰਗੀ ਗਈ ਹੈ ।

LEAVE A REPLY

Please enter your comment!
Please enter your name here