ਭਾਰਤ ਨੇ ਕੀਤਾ ਨੇਪਾਲ ਨੂੰ ਮਦਦ ਵਜੋਂ 15 ਹਜ਼ਾਰ ਕਰੋੜ ਦੇਣ ਦਾ ਐਲਾਨ

0
11
Prime Minister

ਨਵੀਂ ਦਿੱਲੀ, 23 ਨਵੰਬਰ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਵਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਮਦਦ ਵਜੋਂ 15 ਹਜ਼ਾਰ ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ ।

ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਹੋਈ ਮੀਟਿੰਗ

ਭਾਰਤ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੋ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ (Prime Minister Balen Shah) ਦੇ ਭਾਰਤ ਦੌਰੇ ਦੌਰਾਨ 15 ਹਜ਼ਾਰ ਕਰੋੜ ਰੁਪਏ ਜੋ ਨੇਪਾਲੀ ਕਰੰਸੀ ਅਨੁਸਾਰ ਲਗਭਗ 24 ਕਰੋੜ ਰੁਪਏ ਬਣਦੇ ਹਨ, ਦੀ ਮਦਦ ਦੇਣ ਦਾ ਐਲਾਨ ਕੀਤਾ ।

ਉਨ੍ਹਾਂ ਕਿਹਾ ਕਿ ਬਾਲੇਨ ਸ਼ਾਹ ਦਾ ਪਹਿਲਾ ਦੁਵੱਲਾ ਵਿਦੇਸ਼ੀ ਦੌਰਾ ਭਾਰਤ ਦਾ ਹੋਣਾ ਦੋਵਾਂ ਦੇਸ਼ਾਂ ਦੀ ਡੂੰਘੀ ਦੋਸਤੀ ਨੂੰ ਦਰਸਾਉਂਦਾ ਹੈ । ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬਾਲੇਨ ਸ਼ਾਹ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ । ਦੋਵਾਂ ਆਗੂਆਂ ਵਿਚਾਲੇ ਕਰੀਬ 100 ਮਿੰਟ ਤੱਕ ਮੀਟਿੰਗ ਹੋਈ, ਜਿਸ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਗਈ ।

ਕੀ ਆਖਿਆ ਪ੍ਰਧਾਨ ਮੰਤਰੀ ਮੋਦੀ ਨੇ

ਨਰੇਂਦਰ ਮੋਦੀ ਨੇ ਕਿਹਾ ਕਿ ਨੇਪਾਲ ਤੋਂ ਬਿਨਾਂ ਭਾਰਤ ਦੇ ਰਾਮ ਅਧੂਰੇ ਹਨ । ਦੋਵਾਂ ਪ੍ਰਧਾਨ ਮੰਤਰੀਆਂ ਨੇ ਮਹਾਕਾਲੀ ਨਦੀ ’ਤੇ ਮੋਟਰ ਪੁਲ ਸਮੇਤ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ । ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇਪਾਲ ਨੂੰ ਕਾਂਡਲਾ ਅਤੇ ਪਾਰਾਦੀਪ ਬੰਦਰਗਾਹਾਂ ਤੱਕ ਪਹੁੰਚ ਮੁਹੱਈਆ ਕਰਵਾਏਗਾ । ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਸੜਕ, ਰੇਲ ਅਤੇ ਸਰਹੱਦੀ ਸੰਪਰਕ ਨੂੰ ਵੀ ਵਧਾਇਆ ਜਾਵੇਗਾ, ਜਿਸ ਨਾਲ ਵਪਾਰ ਅਤੇ ਆਵਾਜਾਈ ਆਸਾਨ ਹੋਵੇਗੀ ।

LEAVE A REPLY

Please enter your comment!
Please enter your name here