ਬ੍ਰਿਟਿਸ਼ ਕੋਲੰਬੀਆ, 18 ਨਵੰਬਰ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿਖੇ ਕਾਰ ਵਿਚੋਂ ਜਿਸ ਵਿਅਕਤੀ ਦੇ ਟੁੱਕੜੇ ਮਿਲੇ ਸਨ ਦੀ ਕੈਨੇਡੀਅਨ ਪੁਲਸ (Canadian Police) ਵਲੋਂ ਪਛਾਣ ਕਰ ਲਈ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਲੈਂਗਲੀ ਵਿਖੇ ਜੋ 29 ਅਕਤੂਬਰ ਨੂੰ ਇਕ ਕਾਰ ਦੇ ਅੱਗ ਨਾਲ ਸੜਨ ਦੇ ਵਾਪਰੇ ਘਟਨਾਕ੍ਰਮ ਦੌੌਰਾਨ ਜੋ ਜਾਂਚ ਦੌਰਾਨ ਪੁਲਸ ਨੂੰ ਕਾਰ ਅੰਦਰੋਂ ਮਨੁੱਖੀ ਟੁੱਕੜੇ ਵੀ ਮਿਲੇ ਸਨ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿਅਕਤੀ ਦੀ ਪਛਾਣ ਤੁਸ਼ਾਰ ਸ਼ਰਮਾ (Tushar Sharma) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਕੈਨੇਡੀਅਨ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਦਾ ਗਿਣੀਮਿਥੀ ਸਾਜਿਸ਼ ਤਹਿਤ ਹੀ ਕਤਲ ਕੀਤਾ ਗਿਆ ਹੈ ।
ਕੀ ਆਖਿਆ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ
ਉਪਰੋਕਤ ਘਟਨਾਕ੍ਰਮ ਦੀ ਜਾਂਚ ਕਰ ਰਹੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ (Integrated Homicide Investigation) ਟੀਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਥੇ ਉਕਤ ਨੌਜਵਾਨ ਦਾ ਕਤਲ ਇਕ ਸਾਜਿਸ਼ ਤਹਿਤ ਕੀਤਾ ਗਿਆ ਸੀ, ਉਥੇ ਹੀ ਦੂਸਰੇ ਪਾਸੇ ਉਕਤ ਨੌਜਵਾਨ ਨੂੰ ਕਾਰ ਅੰਦਰ ਅੱਗ ਲਗਾ ਕੇ ਸਬੂਤ ਨਸ਼ਟ ਕਰਨ ਲਈ ਅਜਿਹਾ ਕੀਤਾ ਗਿਆ ਸੀ ।









