ਚੰਡੀਗੜ੍ਹ, 17 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਵਲੋਂ ਅੱਜ ਇਕ ਵਰਚੁਅਲ ਪ੍ਰੈਸ ਕਾਨਫਰੰਸ ਰਾਹੀਂ ਪੰਜਾਬ ਦੇ ਲੋਕਾਂ ਲਈ 10 ਲੱਖ ਨਵੇਂ ਰਾਸ਼ਨ ਕਾਰਡ ਜਾਰੀ (New Ration Cards Issued) ਕੀਤੇ ਹਨ ।
ਰਾਸ਼ਨ ਕਾਰਡ ਤੋਂ ਵਾਂਝੇ ਰਹਿਣ ਵਾਲੇ ਮੁੜ ਫਾਰਮ ਭਰਨ : ਮੁੱਖ ਮੰਤਰੀ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਅੱਜ ਪੰਜਾਬ ਦੇ ਲੋਕਾਂ ਦੀ ਕਾਫੀ ਪੁਰਾਣੀ ਚੱਲੀ ਆ ਰਹੀ ਮੰਗ ਨੂੰ ਅਮਲੀ ਜਾਮਾ ਪਾੳਂੁੁਂਦਿਆਂ ਰਾਸ਼ਨ ਕਾਰਡਾਂ ਤੋਂ ਵਾਂਝੇ ਰਹਿਣ ਵਾਲੇ ਵਿਅਕਤੀਆਂ ਲਈ 10 ਲੱਖ ਰਾਸ਼ਨ ਕਾਰਡ ਜਾਰੀ ਕਰ ਦਿੱਤੇ ਹਨ ਦੇ ਚਲਦਿਆਂ ਆਖਿਆ ਹੈ ਕਿ ਜਿਹੜੇ ਵੀ ਪੰਜਾਬੀ ਰਾਸ਼ਨ ਕਾਰਡ ਬਣਨ ਤੋਂ ਵਾਂਝੇ ਰਹਿ ਗਏ ਹਨ ਮੁੜ ਫਾਰਮ ਭਰ ਕੇ ਬਣਵਾ ਸਕਦੇ ਹਨ ।
ਬਣਾਏ ਗਏ ਰਾਸ਼ਨ ਕਾਰਡ ਜਲਦ ਪਹੁੰਚਾਏੇ ਜਾਣਗੇ ਘਰਾਂ ਤੱਕ
ਪ੍ਰਾਪਤ ਸੂਚਨਾ ਮੁਤਾਬਕ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਜੋ ਅੱਜ 10 ਲੱਖ ਰਾਸ਼ਨ ਕਾਰਡ ਪੰਜਾਬੀਆਂ ਦੇ ਬਣਾਏ ਗਏ ਹਨ ਵਾਲੇ ਰਾਸ਼ਨ ਕਾਰਡ ਸਮਾਂ ਰਹਿੰਦੇ ਉਨ੍ਹਾਂ ਦੇ ਘਰਾਂ ਤੱਕ ਛੇਤੀ ਹੀ ਪਹੁੰਚਾ ਦਿੱਤੇ ਜਾਣਗੇ । ਜਾਣਕਾਰੀ ਮੁਤਾਬਕ ਸੂਬੇ ਦੇ ਲੋਕਾਂ ਨੂੰ ਜੋ ਵੱਡੀ ਰਾਹਤ ਦਿੰਦਿਆਂ 10 ਲੱਖ ਨਵੇਂ ਲਾਭਪਾਤਰੀਆਂ (New Beneficiaries) ਨੂੰ ਰਾਸ਼ਨ ਸਕੀਮ ਦੇ ਦਾਇਰੇ ਵਿਚ ਲਿਆਉਣ ਦੇ ਕੀਤੇ ਗਏ ਐਲਾਨ ਤਹਿਤ ਰਾਸ਼ਨ ਕਾਰਡ ਬਣਾਏ ਗਏ ਹਨ ਦੇ ਚਲਦਿਆਂ 7 ਲੱਖ ਨਵੇਂ ਯੋਗ ਪਰਿਵਾਰਾਂ ਨੂੰ ਰਾਸ਼ਨ ਕਾਰਡ ਜਾਰੀ ਕੀਤੇ ਜਾਣਗੇ, ਜਦਕਿ 3 ਲੱਖ ਈ-ਸ਼੍ਰਮ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਣੇ ਹਨ ।
ਕਦੋਂ ਸ਼ੁਰੂ ਕੀਤੀ ਗਈ ਸੀ ਰਾਸ਼ਨ ਕਾਰਡ ਬਣਾਉਣ ਲਈ ਪ੍ਰਕਿਰਿਆ
ਨਵੇਂ ਰਾਸ਼ਨ ਕਾਰਡ ਬਣਵਾਉਣ ਅਤੇ ਪਹਿਲਾਂ ਤੋਂ ਬਣੇ ਰਾਸ਼ਨ ਕਾਰਡਾਂ ਵਿੱਚ ਪਰਿਵਾਰ ਦੇ ਨਵੇਂ ਮੈਂਬਰਾਂ ਦੇ ਨਾਮ ਦਰਜ ਕਰਵਾਉਣ ਲਈ 22 ਜੁਲਾਈ ਤੋਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ । ਨਵੇਂ ਲਾਭਪਾਤਰੀਆਂ ਨੂੰ ਹਰ ਮਹੀਨੇ 5 ਕਿਲੋ ਕਣਕ ਦੇ ਨਾਲ `ਮੇਰੀ ਰਸੋਈ ਪੌਸ਼ਟਿਕ ਕਿੱਟ` ਵੀ ਦਿੱਤੀ ਜਾਣੀ ਹੈ, ਜਿਸ ਨਾਲ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਵਾਧੂ ਲਾਭ ਮਿਲੇਗਾ ।









