IPL ਫਾਈਨਲ ਤੋਂ ਪਹਿਲਾ ਅਹਿਮਦਾਬਾਦ ਵਿੱਚ ਭਾਰੀ ਮੀਂਹ ਦਾ ਅਲਰਟ ਕਰੀ ਕੀਤਾ ਗੁਆ ਸੀ। ਪਰ ਹੁਣ ਮੌਸਮ ਸਾਫ ਹੈ। ਮੀਂਹ ਰੁਕ ਗਿਆ ਹੈ ਤੇ ਮੈਚ ਦੇਖਣ ਲਈ ਦਰਸ਼ਕ ਪਹੁੰਚ ਰਹੇ ਹਨ।
ਆਈਪੀਐਲ 2025 ਦਾ ਫਾਈਨਲ ਸ਼ਾਮ 7:30 ਵਜੇ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਇੱਕ ਸਮਾਪਤੀ ਸਮਾਰੋਹ ਹੋਵੇਗਾ, ਇਸਦੀ ਥੀਮ ‘ਆਪ੍ਰੇਸ਼ਨ ਸਿੰਦੂਰ’ ਰੱਖੀ ਗਈ ਹੈ। ਇਸ ਵਿੱਚ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਪੇਸ਼ਕਾਰੀ ਦੇਣਗੇ।
ਦੱਸ ਦਈਏ ਕਿ ਸਟੇਡੀਅਮ ਵਿੱਚ ਇੱਕ ਲੱਖ ਤੋਂ ਵੱਧ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਸੁਰੱਖਿਆ ਦੀਆਂ 5 ਪਰਤਾਂ ਲਗਾਈਆਂ ਗਈਆਂ ਹਨ। 4 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਈ ਮਸ਼ਹੂਰ ਹਸਤੀਆਂ ਅਤੇ ਬਾਲੀਵੁੱਡ ਸਿਤਾਰੇ ਫਾਈਨਲ ਦੇਖਣ ਲਈ ਆਉਣਗੇ। ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਵੈਸਟ ਇੰਡੀਜ਼ ਕ੍ਰਿਕਟਰ ਕ੍ਰਿਸ ਗੇਲ ਪਹੁੰਚੇ ਹਨ।