ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਹੋਈ ਚਾਰ ਜਣਿਆਂ ਦੀ ਮੌਤ

0
133
Accident

ਗੁਰਦਾਸਪੁਰ, 20 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਨੈਸ਼ਨਲ ਹਾਈਵੇ ਤੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿਚ ਨੈਸ਼ਨਲ ਹਾਈਵੇਅ ’ਤੇ ਜੋ ਇਕ ਆਲਟੋ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਸੜਕ ਕੰਢੇ ਖੜ੍ਹੇ ਟਰੱਕ ਵਿਚ ਉਕਤ ਕਾਰ ਦੇ ਵੱਜਣ ਕਰਕੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਕੀ ਦੱਸਿਆ ਇਲਾਕਾ ਵਾਸੀਆਂ ਨੇ

ਸੜਕ ਹਾਦਸੇ ਵਾਲੀ ਥਾਂ ਦੇ ਨੇੜਲੇ ਖੇਤਰ ਦੇ ਵਸਨੀਕਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ, ਦੋ ਲਾਸ਼ਾਂ ਡਰਾਈਵਰ ਸੀਟ ’ਤੇ ਫਸ ਗਈਆਂ। ਇਲਾਕਾ ਵਾਸੀਆਂ ਅਨੁਸਾਰ ਹਾਦਸੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ । ਸਵੇਰੇ ਪੁਲਸ ਨੇ ਕਾਰ ਨੂੰ ਕਟਰ ਨਾਲ ਕੱਟ ਕੇ ਲਾਸ਼ਾਂ ਕੱਢੀਆਂ । ਸਾਰੇ ਇਕ ਦੂਜੇ ਨਾਲ ਚਿੰਬੜੇ ਹੋਏ ਪਾਏ ਗਏ । ਪੁਲਸ ਜਾਂਚ ਅਨੁਸਾਰ ਤਿੰਨ ਨੌਜਵਾਨ ਪਿਛਲੀ ਰਾਤ ਹਿਮਾਚਲ ਪ੍ਰਦੇਸ਼ ਦੇ ਨਿੱਜੀ ਨਸ਼ਾ ਛੁਡਾਊ ਕੇਂਦਰ ਤੋਂ ਭੱਜ ਗਏ ਸਨ ।

LEAVE A REPLY

Please enter your comment!
Please enter your name here