ਪੰਜਾਬ ਦੇ ਨੌਜਵਾਨ ਦੀ ਹਿਮਾਚਲ ਵਿਖੇ ਪਾਣੀ ਵਿਚ ਡੁੱਬਣ ਕਾਰਨ ਹੋਈ ਮੌਤ

0
20
Himachal

ਫਗਵਾੜਾ, 20 ਮਈ 2026 : ਪੰਜਾਬ ਦੇ ਸਹਿਰ ਫਗਵਾੜਾ (Phagwara) ਦੇ ਇਕ ਨੌਜਵਾਨ ਦੀ ਬੀਤੇ ਦਿਨੀਂ ਹਿਮਾਚਲ (Himachal) ਵਿਖੇ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਜਿਸ ਨੌਜਵਾਨ ਦੀ ਹਿਮਾਚਲ ਵਿਖੇ ਪਾਣੀ ਵਿਚ ਡੁੱਬਣ (Drowning in water) ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 17 ਸਾਲਾ ਵਿਸ਼ਾਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵਿਸ਼ਾਲ ਆਪਣੇ ਦੋਸਤਾਂ ਨਾਲ ਹਿਮਾਚਲ ਘੁੰਮਣ ਲਈ ਗਿਆ ਸੀ ।

ਕੀ ਹੈ ਪੂਰਾ ਮਾਮਲਾ

ਫਗਵਾੜਾ ਦੇ ਮੁਹੱਲਾ ਭਗਤਪੁਰਾ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਵਿਸ਼ਾਲ ਦੀ ਜੋ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਵਿਸ਼ਾਲ ਬੀਤੀ ਰਾਤ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਮਹਾਦੇਵ ਕਲੇਸ਼ਵਰ ਸਥਾਨ ‘ਤੇ ਗਿਆ ਸੀ ਅਤੇ ਉਸਨੇ ਅੱਜ ਸਵੇਰੇ ਹੀ ਹਿਮਾਚਲ ਤੋਂ ਸੋਸ਼ਲ ਮੀਡੀਆ ਤੇ ਆਪਣੀ ਸਟੋਰੀ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਸਭ ਕੁਝ ਠੀਕ ਹੋਣ ਦਾ ਅਹਿਸਾਸ ਹੋ ਰਿਹਾ ਸੀ ਪਰ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਕੁਝ ਹੀ ਸਮੇਂ ਬਾਅਦ ਪਰਿਵਾਰ ਨੂੰ ਹਿਮਾਚਲ ਪੁਲਸ ਵੱਲੋਂ ਫੋਨ ਆਉਂਦਾ ਹੈ ਕਿ ਉਹਨਾਂ ਦੇ ਪੁੱਤਰ ਵਿਸ਼ਾਲ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ।

ਪੁਲਸ ਨੂੰ ਨਹੀਂ ਹੋਈ ਹੈ ਹਾਦਸੇ ਬਾਰੇ ਜਾਣਕਾਰੀ ਪ੍ਰਾਪਤ

ਖਬਰ ਸੁਣਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਘਰ ਦਾ ਮਾਹੌਲ ਗਮਗੀਨ ਹੋ ਗਿਆ । ਪੁਲਸ ਮੁਤਾਬਿਕ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਹਜੇ ਤੱਕ ਸਪਸ਼ਟ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਪਰ ਹਿਮਾਚਲ ਪੁਲਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਵਿਸ਼ਾਲ ਦੇ ਨਾਲ ਗਏ ਸਾਥੀਆਂ ਨਾਲ ਸੰਪਰਕ ਨਹੀਂ ਹੋ ਰਿਹਾ । ਪਰਿਵਾਰ ਪ੍ਰਸ਼ਾਸਨ ਪਾਸੋਂ ਇਹ ਘਟਨਾ ਨੂੰ ਲੈ ਕੇ ਗਹਿਰਾਈ ਨਾਲ ਜਾਂਚ ਦੀ ਮੰਗ ਕਰ ਰਹੇ ਹਨ ।

LEAVE A REPLY

Please enter your comment!
Please enter your name here