ਬੈਂਗਲੁਰੂ : ਇੰਗਲੈਂਡ ਦੌਰੇ ਲਈ ਸਟੈਂਡ ਬਾਏ ਖਿਡਾਰੀ ਦੇ ਰੂਪ ’ਚ ਭਾਰਤੀ ਟੀਮ ’ਚ ਚੁਣੇ ਗਏ ਤੇਜ਼ ਬੱਲੇਬਾਜ਼ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਤੋਂ ਠੀਕ ਹੋ ਗਏ ਹਨ ਅਤੇ ਟੀਮ ਨਾਲ ਜੁੜਨ ਲਈ ਤਿਆਰ ਹਨ। ਉਹ ਫ਼ਿਲਹਾਲ ਬੈਂਗਲੁਰੂ ’ਚ ਆਪਣੇ ਘਰ ’ਚ ਹਨ, ਜਿੱਥੋਂ ਕਲ੍ਹ ਉਹ ਮੁੰਬਈ ਪਹੁੰਚਣਗੇ ਤੇ ਟੀਮ ਨਾਲ ਜ਼ਰੂਰੀ ਇਕਾਂਤਵਾਸ ’ਚ ਰਹਿਣਗੇ।
ਇੰਗਲੈਂਡ ਦੌਰੇ ਦੇ ਲਈ ਚੁਣੀ ਗਈ ਭਾਰਤੀ ਟੀਮ ’ਚ ਤੇਜ਼ ਬੱਲੇਬਾਜ਼ ਅਵੇਸ਼ ਖ਼ਾਨ, ਅਰਜਨ ਨਾਗਵਸਵਾਲਾ ਤੇ ਬੱਲੇਬਾਜ਼ ਅਭਿਮਨਿਊ ਈਸ਼ਵਰਨ ਵੀ ਸਟੈਂਡਬਾਇ ਦੇ ਰੂਪ ’ਚ ਸ਼ਾਮਿਲ ਹਨ। ਭਾਰਤੀ ਟੀਮ ਨੂੰ ਇੰਗਲੈਂਡ ’ਚ ਪਹਿਲਾਂ 18 ਤੋਂ 22 ਜੂਨ ਤੱਕ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਤੇ ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ, ਜੋ 4 ਅਗਸਤ ਤੋਂ ਨਾਟਿੰਘਮ ’ਚ ਸ਼ੁਰੂ ਹੋਵੇਗੀ।