ਬਠਿੰਡਾ, 10 ਜੁਲਾਈ 2026 : ਪੰਜਾਬ ਦੇ ਖੇਤੀ ਮਾਹਿਰਾਂ (Agricultural experts) ਵਲੋਂ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਸਮੇਂ ਸਿਰ ਰੋਕਥਾਮ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ ।
ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਮੁੜ ਦਸਤਕ ਹੋਈ ਸ਼ੁਰੂ
ਮਾਲਵਾ ਦੇ ਨਰਮਾ ਪੱਟੀ ਖੇਤਰ ਵਿੱਚ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ (Pink caterpillar) ਨੇ ਮੁੜ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਦੇ ਕੁਝ ਇਲਾਕਿਆਂ ਵਿੱਚ ਅਗੇਤੀ ਬਿਜਾਈ ਵਾਲੇ ਨਰਮੇ ਵਿੱਚ ਗੁਲਾਬੀ ਸੁੰਡੀ ਦੇ ਪਤੰਗੇ ਅਤੇ ਸ਼ੁਰੂਆਤੀ ਹਮਲੇ ਦੇ ਲੱਛਣ ਮਿਲੇ ਹਨ । ਭਾਵੇਂ ਹਮਲਾ ਹਾਲੇ ਸੀਮਤ ਹੈ, ਪਰ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਖੇਤਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਸਮੇਂ ਸਿਰ ਰੋਕਥਾਮ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ ।
ਅਗੇਤੀ ਬਿਜਾਈ ਕਾਰਨ ਸੁੰਡੀ ਦੀ ਸਰਗਰਮੀ ਆਮ ਨਾਲੋਂ ਆ ਰਹੀ ਹੈ ਪਹਿਲਾਂ ਨਜ਼ਰ : ਮਾਹਿਰ
ਮਾਹਿਰਾਂ ਅਨੁਸਾਰ ਅਗੇਤੀ ਬਿਜਾਈ ਕਾਰਨ ਇਸ ਵਾਰ ਸੁੰਡੀ ਦੀ ਸਰਗਰਮੀ ਆਮ ਨਾਲੋਂ ਪਹਿਲਾਂ ਨਜ਼ਰ ਆ ਰਹੀ ਹੈ । ਗੁਲਾਬੀ ਸੁੰਡੀ ਨਰਮੇ ਦੇ ਫੁੱਲਾਂ ਅਤੇ ਟੀਂਡਿਆਂ ਵਿੱਚ ਦਾਖ਼ਲ ਹੋ ਕੇ ਅੰਦਰੋਂ ਹੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਉਤਪਾਦਨ ਅਤੇ ਰੇਸ਼ੇ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ । ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੇ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਤਾਂ ਇਸ ਦਾ ਸਿੱਧਾ ਅਸਰ ਕਿਸਾਨਾਂ (Farmers) ਦੀ ਆਰਥਿਕਤਾ ‘ਤੇ ਪਵੇਗਾ ।
ਕੀ ਦੱਸਿਆ ਮੁੱਖ ਖੇਤੀਬਾੜੀ ਅਧਿਕਾਰੀ ਨੇ
ਮੁੱਖ ਖੇਤੀਬਾੜੀ ਅਫ਼ਸਰ (Chief Agricultural Officer) ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਪਤੰਗੇ ਮਿਲੇ ਹਨ ਅਤੇ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ਦਾ ਨਿਯਮਤ ਮੁਆਇਨਾ ਕਰਨ ਅਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ‘ਤੇ ਵਿਸ਼ੇਸ਼ ਨਜ਼ਰ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਬੀਟੀ ਕਾਟਨ ਵਿੱਚ 10 ਫ਼ੀਸਦੀ ਅਤੇ ਦੇਸੀ ਕਪਾਹ ਵਿੱਚ 25 ਫ਼ੀਸਦੀ ਫੁੱਲ-ਡੋਡੀ ਆਉਣ ‘ਤੇ ਹੀ ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ ।









