ਮਾਮਲਾ ਘਰ ਖਰੀਦਦਾਰਾਂ ਨਾਲ ਧੋਖਾਧੜੀ ਕੀਤੇ ਜਾਣ ਦਾ

0
37
Enforcement Directorate

ਨਵੀਂ ਦਿੱਲੀ, 7 ਅਪ੍ਰੈਲ 2026 : ਭਾਰਤ ਦੇਸ਼ ਦੀ ਕੇੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇਕ ਮਾਮਲੇ ਵਿਚ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੁਰਕ (Attachment of properties) ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਕਰੋੜ ਦੀਆਂ ਕੀਤੀਆਂ ਈ. ਡੀ. ਨੇ ਜਾਇਦਾਦਾਂ ਕੁਰਕ

ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਹਰਿਆਣਾ ਅਤੇ ਰਾਜਸਥਾਨ ‘ਚ 1500 ਤੋਂ ਵੱਧ ਘਰ ਖਰੀਦਦਾਰਾਂ ਨੂੰ ਭੁਗਤਾਨ ਦੇ ਬਾਵਜੂਦ ਰਿਹਾਇਸ਼ੀ ਇਕਾਈਆਂ ਦਾ ਕਬਜ਼ਾ ਨਾ ਸੌਂਪੇ ਜਾਣ ਨਾਲ ਜੁੜੇ ਇਕ ਮਾਮਲੇ ‘ਚ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act) (ਪੀ. ਐੱਮ. ਐੱਲ. ਏ.) ਦੇ ਤਹਿਤ ਲੱਗਭਗ 944 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਕਰਕ ਕਰ ਲਈਆਂ ਹਨ ।

ਕੀ ਦੱਸਿਆ ਅਧਿਕਾਰੀਆਂ ਨੇ

ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਪਲਵਲ, ਫਰੀਦਾਬਾਦ, ਰੇਵਾੜੀ ਅਤੇ ਭਿਵਾੜੀ ‘ਚ ਸਥਿਤ ਪ੍ਰਾਜੈਕਟਾਂ ਨਾਲ ਸਬੰਧਤ ਹੈ, ਜਿੱਥੇ ਕਥਿਤ ਤੌਰ ‘ਤੇ ਭੁਗਤਾਨ ਦੇ ਬਾਵਜੂਦ ਖਰੀਦਦਾਰਾਂ ਨੂੰ ਜਾਇਦਾਦ ਦਾ ਕਬਜ਼ਾ ਨਹੀਂ ਦਿੱਤਾ ਗਿਆ । ਈ. ਡੀ. ਨੇ ਇਕ ਬਿਆਨ ‘ਚ ਕਿਹਾ ਕਿ ਉਸ ਨੇ ‘ਪਿਊਸ਼ ਕਾਲੋਨਾਈਜ਼ਰਸ ਲਿਮਟਿਡ, ਕੰਪਨੀ ਦੇ ਸਾਬਕਾ ਪ੍ਰਮੋਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਕਾਰੋਬਾਰੀ ਸੰਸਥਾਵਾਂ/ ਵਿਅਕਤੀਆਂ ਦੀ ਮਲਕੀਅਤ ਵਾਲੀਆਂ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਕੁਰਕ ਕਰ ਲਿਆ ਹੈ । ਬਿਆਨ ਮੁਤਾਬਕ ਕੁਰਕ ਕੀਤੀਆਂ ਗਈਆਂ ਜਾਇਦਾਦਾਂ ‘ਚ ਚਾਰਾਂ ਸ਼ਹਿਰਾਂ ‘ਚ ਮੌਜੂਦ ਪ੍ਰਾਜੈਕਟ ਜ਼ਮੀਨ, ਫਲੈਟ, ਖੇਤੀਬਾੜੀ ਜ਼ਮੀਨ ਅਤੇ ਵਪਾਰਕ ਸਥਾਨ ਸ਼ਾਮਲ ਹਨ ।

LEAVE A REPLY

Please enter your comment!
Please enter your name here