ਨਵੀਂ ਦਿੱਲੀ, 2 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਹਾਲ ਹੀ ਵਿਚ ਦਿੱਲੀ ਵਿਖੇ ਰਾਜ ਸਭਾ ਸਕੱਤਰੇਤ ਨੂੰ ਇਕ ਪੱਤਰ (Letter) ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਮੰਗ ਕੀਤੀ ਗਈ ਹੈ ਪੱਤਰ ਲਿਖ ਕੇ
ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਲੋਂ ਜੋ ਦਿੱਲੀ ਵਿਖੇ ਰਾਜ ਸਭਾ ਸਕੱਤਰੇਤ (Rajya Sabha Secretariat) ਨੂੰ ਇਕ ਪੱਤਰ ਲਿਖਿਆ ਗਿਆ ਹੈ ਦੇ ਵਿਚ ਮੰਗ ਕੀਤੀ ਗਈ ਹੈ ਕਿ ਰਾਜ ਸਭਾ ਦੇ ਉਪਰਲੇ ਸਦਨ ਵਿਚ ਪਾਰਟੀ ਦੇ ਡਿਪਟੀ ਲੀਡਰ (Deputy Leader) ਦੇ ਅਹੁਦੇ ਤੋਂ ਰਾਘਵ ਚੱਢਾ ਨੂੰ ਹਟਾਇਆ ਜਾਵੇ ਅਤੇ ਉਨ੍ਹਾਂ ਨੂੰ `ਆਪ` ਦੇ ਕੋਟੇ ਵਿੱਚੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ । ਇਥੇ ਹੀ ਬਸ ਨਹੀਂ `ਆਪ` ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਵਿਚ ਇਹ ਵੀ ਬੇਨਤੀ ਕੀਤੀ ਹੈ ਕਿ ਰਾਘਵ ਚੱਢਾ ਦੀ ਥਾਂ ‘ਤੇ ਅਸ਼ੋਕ ਮਿੱਤਲ ਨੂੰ ਉਪਰਲੇ ਸਦਨ ਵਿੱਚ ਪਾਰਟੀ ਦਾ ਡਿਪਟੀ ਲੀਡਰ ਨਿਯੁਕਤ ਕੀਤਾ ਜਾਵੇ ।
ਰਾਘਵ ਚੱਢਾ ਚੁੱਕ ਰਹੇ ਸੀ ਲਗਾਤਾਰ ਜਨਤਕ ਮੁੱਦੇ
ਦੱਸਣਯੋਗ ਹੈ ਕਿ ਰਾਘਵ ਚੱਢਾ ਖਿਲਾਫ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਉਹ ਰਾਜ ਸਭਾ ਵਿੱਚ ਲਗਾਤਾਰ ਜਨਤਕ ਮੁੱਦਿਆਂ ਬਾਰੇ ਆਵਾਜ਼ ਉਠਾਉਂਦੇ ਰਹੇ ਹਨ । ਉਨ੍ਹਾਂ ਨੇ ਲਗਾਤਾਰ ਜਨਤਕ ਹਿੱਤਾਂ ਦੇ ਮੁੱਦੇ ਉਠਾਏ ਹਨ, ਚਾਹੇ ਉਹ ਹਵਾਈ ਅੱਡੇ ‘ਤੇ 10 ਰੁਪਏ ਦੀ ਚਾਹ ਹੋਵੇ ਜਾਂ ਡਿਲੀਵਰੀ ਲੜਕਿਆਂ ਦਾ ਮੁੱਦਾ ਆਦਿ ਸ਼ਾਮਲ ਹਨ ।









