ਨਵੀਂ ਦਿੱਲੀ, 21 ਫਰਵਰੀ 2026 : ਉਨਾਵ ਹਿਰਾਸਤ (Unnao custody) ਵਿਚ ਮੌਤ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ (Delhi High Court) ਵਲੋਂ ਜੈਦੀਪ ਸੇਂਗਰ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦੇਣ ਦਾ ਪਤਾ ਚੱਲਿਆ ਹੈ ।
ਕਿਊਂ ਆਤਮ ਸਮਰਪਣ ਕਰਨ ਲਈ ਆਖਿਆ ਗਿਆ ਹੈ
ਮਿਲੀ ਜਾਣਕਾਰੀ ਅਨੁਸਾਰ ਉਨਾਵ ਜਬਰ-ਜ਼ਨਾਹ ਮਾਮਲੇ ਦੇ 2 ਮੁਲਜ਼ਮਾਂ ਕੁਲਦੀਪ ਸੇਂਗਰ ਦੋ ਭਰਾ ਜੈਦੀਪ ਸੇਂਗਰ (Jaideep Sengar) ਨੂੰ ਇਸ ਲਈ ਜੇਲ ਅਧਿਕਾਰੀਆਂ ਅੱਗੇ ਆਤਮ ਸਮਰਪਣ (Surrender) ਕਰਨ ਲਈ ਆਖਿਆ ਗਿਆ ਹੈ ਕਿ ਕਿਉਂਕਿ ਪੀੜਤਾ ਦੇ ਪਿਤਾ ਦੀ ਹਿਰਾਸਤ ‘ਚ ਮੌਤ ਦੇ ਮਾਮਲੇ ‘ਚ ਉਸ ਦੀ ਦੋਸ਼ਸਿੱਧੀ ਹੋ ਚੁੱਕੀ ਹੈ । ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਮੁਲਜ਼ਮ ਦੀ ਉਸ ਪਟੀਸ਼ਨ (Petition) ‘ਤੇ ਸੁਣਵਾਈ ਕਰ ਰਹੀ ਸੀ, ਜਿਸ ‘ਚ ਉਸ ਨੇ 10 ਸਾਲ ਦੀ ਸਜ਼ਾ ਨੂੰ ਮੁਲਤਵੀ ਕਰ ਕੇ ਅੰਤਰਿਮ ਜ਼ਮਾਨਤ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ ਹੈ ।
ਜੈਦੀਪ ਸੇਂਗਰ ਦੇ ਵਕੀਲ ਨੇ ਕੀਤੀ ਅੰਤਰਿ ਜ਼ਮਾਨਤ ਦੀ ਮਿਆਦ ਵਧਾਉਣ ਦੀ ਮੰਗ
ਅਦਾਲਤ ਨੇ ਕਿਹਾ ਕਿ ਜੈਦੀਪ ਸੇਂਗਰ ਨੂੰ ਜੁਲਾਈ 2024 ‘ਚ ਦਿੱਤੀ ਗਈ ਅੰਤਰਿਮ ਜ਼ਮਾਨਤ (Interim bail) ਨੂੰ ਆਖਰੀ ਵਾਰ ਅਪ੍ਰੈਲ 2025 ‘ਚ ਵਧਾਇਆ ਗਿਆ ਸੀ ਅਤੇ ਉਦੋਂ ਤੋਂ 5 ਤਰੀਕਾਂ ਪੈਣ ਦੇ ਬਾਵਜੂਦ ਅਦਾਲਤ ਵੱਲੋਂ ਉਸ ਦੀ ਅੰਤਰਿਮ ਜ਼ਮਾਨਤ ਨੂੰ ਹੋਰ ਵਧਾਉਣ ਜਾਂ ਉਸ ਦੀ ਸਜ਼ਾ ਨੂੰ ਮੁਲਤਵੀ ਕਰਨ ਦਾ ਕੋਈ ਹੁਕਮ ਪਾਸ ਨਹੀਂ ਕੀਤਾ ਗਿਆ ਹੈ । ਜੈਦੀਪ ਸੇਂਗਰ ਦੇ ਵਕੀਲ ਨੇ ਉਸ ਦੀ ਸਿਹਤ ਨੂੰ ਦੇਖਦੇ ਹੋਏ ਉਸ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ, ਜਿਸ `ਤੇ ਬੈਂਚ ਨੇ ਕਿਹਾ ਕਿ ਤੁਸੀਂ ਆਤਮ-ਸਮਰਪਣ ਕਰੋ, ਫਿਰ ਅਸੀਂ ਦੇਖਾਂਗੇ ।
Read More : ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ









