ਭਾਰਤੀ ਪਾਸਪੋਰਟ ਮਜ਼ਬੂਤ ਹੋਣ ਨਾਲ ਮਿਲੇਗੀ ਹੁਣ 56 ਦੇਸ਼ਾਂ `ਚ ਵੀਜ਼ਾ ਫ੍ਰੀ ਐਂਟਰੀ

0
41
Indian passport

ਨਵੀਂ ਦਿੱਲੀ, 14 ਫਰਵਰੀ 2026 : ਭਾਰਤ ਦੇੇਸ਼ (India) ਦੇ ਪਾਸਪੋਰਟ ਦੇ ਮਜ਼ਬੂਤੀ ਵੱਲ ਕਦਮ ਵਧਾਉਣ ਦੇ ਚਲਦਿਆਂ ਇਸਦੀ ਮਜ਼ਬੂਤੀ ਇੰਨੀ ਹੋ ਗਈ ਹੈ ਕਿ ਹੁਣ 56 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਮਿਲ ਸਕੇਗੀ ।

ਕਿਨਵੇਂ ਨੰਬਰ ਤੇ ਪਹੁੰਚਿਆ ਭਾਰਤੀ ਪਾਸਪੋਰਟ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਪਾਸਪੋਰਟ ਜਿਸਦੀ ਰੈਂਕਿੰਗ ‘ਚ ਸੁਧਾਰ ਹੋਇਆ ਹੈ ਦੇ ਚਲਦਿਆਂ ਲੇਟੈਸਟ ਹੇਨਲੇ ਪਾਸਪੋਰਟ ਇੰਡੈਕਸ (ਫਰਵਰੀ 2026) ਦੇ ਅਨੁਸਾਰ ਹੁਣ ਭਾਰਤ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ (Powerful passports) ਦੀ ਸੂਚੀ ‘ਚ 75ਵੇਂ ਸਥਾਨ ‘ਤੇ ਪਹੁੰਚ ਗਿਆ ਹੈ । ਦੱਸਣਯੋਗ ਹੈ ਕਿ ਸਾਲ ਦੀ ਸ਼ੁਰੂਆਤ ‘ਚ ਇਹ 80ਵੇਂ ਸਥਾਨ ‘ਤੇ ਸੀ, ਭਾਵ ਹਾਲ ਹੀ ‘ਚ ਇਸ ਵਿਚ 5 ਸਥਾਨਾਂ ਦਾ ਸੁਧਾਰ ਹੋਇਆ ਹੈ । ਇਸ ਤੋਂ ਪਹਿਲਾਂ 2025 ‘ਚ ਇਹ 85ਵੇਂ ਸਥਾਨ ‘ਤੇ ਸੀ, ਜਿਸ ਨਾਲ ਕੁੱਲ ਮਿਲਾ ਕੇ 10 ਸਥਾਨਾਂ ਦੀ ਛਾਲ ਲੱਗੀ ਹੈ ।

ਰੈਕਿੰਗ ਕਿਸ ਗੱਲ ਦੇ ਆਧਾਰ ਹੁੰਦੀ ਹੈ

ਪਾਸਪੋਰਟ ਹੇਠਲੇ ਇੰਡੈਕਸ ਦੁਨੀਆ ਭਰ ਦੇ ਲੱਗਭਗ 200 ਦੇਸ਼ਾਂ ਦੇ ਪਾਸਪੋਰਟ ਨੂੰ ਰੈਂਕ ਕਰਦਾ ਹੈ । ਇਹ ਰੈਂਕਿੰਗ ਇਸ ਗੱਲ `ਤੇ ਅਧਾਰਿਤ ਹੁੰਦੀ ਹੈ ਕਿ ਉਸ ਦੇਸ਼ ਦੇ ਪਾਸਪੋਰਟ ਧਾਰਕ ਕਿੰਨੇ ਦੇਸ਼ਾਂ ‘ਚ ਬਿਨਾਂ ਵੀਜ਼ਾ ਦੇ ਜਾਂ ਵੀਜ਼ਾ ਆਨ ਅਰਾਈਵਲ ਦੇ ਨਾਲ ਜਾ ਸਕਦੇ ਹਨ । ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ 56 ਦੇਸ਼ਾਂ ‘ਚ ਵੀਜ਼ਾ-ਫ੍ਰੀ (Visa-free travel to 56 countries) ਜਾਂ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲਦੀ ਹੈ । ਇਸ ਇੰਡੈਕਸ ‘ਚ ਪਾਕਿਸਤਾਨੀ ਪਾਸਪੋਰਟ 97ਵੇਂ ਨੰਬਰ ‘ਤੇ ਹੈ । ਉਸਦੀ ਪੋਜੀਸ਼ਨ ਫਲਸਤੀਨ (91), ਨਾਰਥ ਕੋਰੀਆ (94) ਅਤੇ ਸੋਮਾਲੀਆ (96) ਤੋਂ ਵੀ ਹੇਠਾਂ ਹੈ ।

Read More : ਦੇਸ਼ ਭਰ ਵਿੱਚ ਅੱਜ ਤੋਂ ਨਹੀਂ ਬਣਨਗੇ ਪਾਸਪੋਰਟ, ਜਾਣੋ ਕਿੰਨੇ ਦਿਨ ਰਹਿਣਗੀਆਂ ਸੇਵਾਵਾਂ ਠੱਪ

LEAVE A REPLY

Please enter your comment!
Please enter your name here