ਜਾਅਲੀ ਕਰੰਸੀ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਕੋਲੋਂ ਕਰੋੜਾਂ ਦੀ ਕੋਕੀਨ ਜ਼ਬਤ

0
30
Cocaine

ਜੰਮੂ, 10 ਫਰਵਰੀ 2026 : ਜੰਮੂ ਕਸ਼ਮੀਰ (Jammu and Kashmir) ਪੁਲਸ ਵਲੋਂ ਇਕ ਵਿਅਕਤੀ ਕੋਲੋਂ ਸਾਂਬਾ ਜਿ਼ਲੇ ਵਿਚ ਕਰੋੜਾਂ ਰੁਪਏ ਦਾ ਨਸੀਲਾ ਪਦਾਰਥ ਕੋਕੀਨ ਜ਼ਬਤ (Cocaine seizure) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਪਕੜੀ ਗਈ ਕੋਕੀਨ ਕਿੰਨੀ ਕੀਮਤ ਦੀ ਹੈ

ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਨਕਲੀ ਕਰੰਸੀ ਮਾਮਲੇ ਵਿਚ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਸੀ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਜੰਮੂ ਕਸ਼ਮੀਰ ਦੇ ਸਾਂਬਾ ਜਿ਼ਲੇ ਵਿਚ ਕੋਕੀਨ ਵੀ ਜ਼ਬਤ ਕੀਤੀ ਗਈ, ਜਿਸਦੀ ਕੀਮਤ 19 ਕਰੋੜ ਰੁਪਏ (Rs 19 crore) ਤੋਂ ਵੀ ਵਧ ਦੀ ਦੱਸੀ ਜਾ ਰਹੀ ਹੈ । ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਕੋਕੀਨ ਵੇਚ ਰਿਹਾ ਹੈ ਅਤੇ ਉਕਤ ਰਕਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕਮਾ ਰਿਹਾ ਸੀ ।

ਕੀ ਜਾਣਕਾਰੀ ਦਿੱਤੀ ਪੁਲਸ ਦੇ ਬੁਲਾਰੇ ਨੇ

ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਬਾਰੀ ਬ੍ਰਾਹਮਣਾ ਵਿੱਚ ਉਸਦੇ ਕੰਮ ਵਾਲੀ ਥਾਂ ‘ਤੇ ਗੈਰਾਜ ਵਿੱਚ ਲੁਕਾਏ ਗਏ ਸੈਲੋ ਟੇਪ ਨਾਲ ਲਪੇਟੇ ਹੋਏ ਗੱਤੇ ਵਿੱਚ ਲਗਭਗ 1937. 80 ਗ੍ਰਾਮ ਭਾਰ ਦੇ ਕੋਕੀਨ ਦੇ ਦੋ ਪੈਕੇਟ ਬਰਾਮਦ ਕੀਤੇ । ਬੁਲਾਰੇ ਨੇ ਕਿਹਾ ਕਿ ਮਾਮਲੇ ਵਿੱਚ ਐਨ. ਡੀ. ਪੀ. ਐਸ. ਐਕਟ (N. D. P. S. Act) ਦੀਆਂ ਸਬੰਧਤ ਧਾਰਾਵਾਂ ਜੋੜੀਆਂ ਗਈਆਂ ਹਨ । ਇਸ ਦੌਰਾਨ ਬੁਲਾਰੇ ਨੇ ਕਿਹਾ ਕਿ ਅੱਜ ਸਵੇਰੇ ਊਧਮਪੁਰ ਜਿ਼ਲ੍ਹੇ ਦੇ ਚੇਨਾਨੀ ਵਿਖੇ ਵਾਹਨਾਂ ਦੀ ਜਾਂਚ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਲਗਭਗ 55 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਇੱਕ ਕਾਰ ਵਿੱਚ ਜੰਮੂ ਤੋਂ ਸ੍ਰੀਨਗਰ ਜਾ ਰਹੇ ਸਨ ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਿਆ, ਜਿਸ ਨਾਲ ਨਸ਼ੀਲੇ ਪਦਾਰਥ ਬਰਾਮਦ ਹੋਏ ।

ਕੀ ਮਾਮਲਾ ਜੀ ਜਾਅਲੀ ਕਰੰਸੀ ਦਾ

ਜਾਣਕਾਰੀ ਅਨੁਸਾਰ 3 ਫਰਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਸ਼ਾਖਾ ਪ੍ਰਬੰਧਕ ਦੁਆਰਾ ਨਕਲੀ ਕਰੰਸੀ ਨੋਟ ਜਮ੍ਹਾ ਕਰਨ ਸੰਬੰਧੀ ਬਾਰੀ ਬ੍ਰਾਹਮਣਾ ਪੁਲਸ ਸਟੇਸ਼ਨ (Bari Brahmana Police Station) ਵਿੱਚ ਇੱਕ ਲਿਖਤੀ ਸਿ਼ਕਾਇਤ ਦਰਜ ਕਰਵਾਈ ਗਈ ਸੀ । ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਬੈਂਕ ਅਧਿਕਾਰੀ ਨੇ ਦੋਸ਼ ਲਗਾਇਆ ਸੀ ਕਿ ਡਿਗਿਆਨਾ ਆਸ਼ਰਮ ਦੇ ਨਿਵਾਸੀ ਦਿਲ ਮੁਹੰਮਦ ਨੇ 9,000 ਰੁਪਏ ਦੇ ਨਕਲੀ ਕਰੰਸੀ (Counterfeit currency) ਨੋਟ ਜਮ੍ਹਾ ਕਰਵਾਏ ਸਨ ।

ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਕਰ ਦਿੱਤੀ ਸੀ ਮਾਮਲੇ ਦੀ ਜਾਂਚ ਸ਼ੁਰੂ

ਉਨ੍ਹਾਂ ਕਿਹਾ ਕਿ ਬਾਰੀ ਬ੍ਰਾਹਮਣਾ ਪੁਲਸ ਰਾਜ ਵਿੱਚ ਐਫ. ਆਈ. ਆਰ. (F. I. R.) ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ । ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਦੇ ਬੈਂਕ ਖਾਤੇ ਦੇ ਸਟੇਟਮੈਂਟ ਪ੍ਰਾਪਤ ਕੀਤੇ ਜੋ ਇਸ ਸਮੇਂ ਜੰਮੂ ਦੇ ਸੁੰਜਵਾਂ ਦੇ ਜਲਾਲਾਬਾਦ ਇਲਾਕੇ ਵਿੱਚ ਰਹਿ ਰਿਹਾ ਹੈ । ਬੁਲਾਰੇ ਨੇ ਕਿਹਾ ਕਿ ਖਾਤਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਜੰਮੂ-ਕਸ਼ਮੀਰ ਬੈਂਕ ਵਿੱਚ ਲਗਭਗ 18 ਲੱਖ ਰੁਪਏ ਅਤੇ ਪੀ. ਐਨ. ਬੀ. ਵਿੱਚ 2. 40 ਲੱਖ ਰੁਪਏ ਦੇ ਬਕਾਏ ਸਨ । ਸੀਨੀਅਰ ਸੁਪਰਡੈਂਟ ਆਫ ਪੁਲਸ (ਸਾਂਬਾ) ਵੱਲੋਂ ਬੈਂਕ ਬਕਾਏ ਦੇ ਸਰੋਤ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ, ਕਿਉਂਕਿ ਮੁਲਜ਼ਮ ਪੇਸ਼ੇ ਤੋਂ ਡਰਾਈਵਰ ਵਜੋਂ ਕੰਮ ਕਰਦਾ ਸੀ ।

Read More : ਨੇਪਾਲ ‘ਚ ਨਸ਼ੀਲੇ ਪਦਾਰਥਾਂ ਸਮੇਤ 2 ਭਾਰਤੀ ਗ੍ਰਿਫਤਾਰ

LEAVE A REPLY

Please enter your comment!
Please enter your name here