ਅਦਾਕਾਰ ਰਾਜਪਾਲ ਯਾਦਵ ਨੂੰ ਡੂੰਘਾ ਸਦਮਾ ! ਪਿਤਾ ਨੌਰੰਗ ਯਾਦਵ ਦਾ ਹੋਇਆ ਦਿਹਾਂਤ

0
26

ਅਦਾਕਾਰ ਰਾਜਪਾਲ ਯਾਦਵ ਨੂੰ ਡੂੰਘਾ ਸਦਮਾ ! ਪਿਤਾ ਨੌਰੰਗ ਯਾਦਵ ਦਾ ਹੋਇਆ ਦਿਹਾਂਤ

ਅਦਾਕਾਰ ਰਾਜਪਾਲ ਯਾਦਵ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪਾਲ ਯਾਦਵ ਦੇ ਪਿਤਾ ਨੌਰੰਗ ਯਾਦਵ ਦਾ ਦਿੱਲੀ ਦੇ ਏਮਜ਼ ‘ਚ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਯਾਦਵ ਦੇ ਪਿਤਾ ਨੌਰੰਗ ਯਾਦਵ ਕੁਝ ਸਮੇਂ ਤੋਂ ਬੀਮਾਰ ਸਨ। ਪਰ ਅੱਜ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

25 ਜਨਵਰੀ ਨੂੰ ਹੋਵੇਗਾ ਅੰਤਿਮ ਸਸਕਾਰ

ਰਾਜਪਾਲ ਯਾਦਵ ਦੇ ਪਿਤਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਸ਼ਾਹਜਹਾਂਪੁਰ ਵਿੱਚ ਕੀਤਾ ਜਾਵੇਗਾ। ਰਾਜਪਾਲ ਅਤੇ ਉਸ ਦਾ ਪਰਿਵਾਰ ਸ਼ਾਹਜਹਾਂਪੁਰ ਦੇ ਬਾਡਾ ਥਾਣਾ ਖੇਤਰ ਦੇ ਰਹਿਣ ਵਾਲੇ ਹਨ। ਪਰਿਵਾਰਿਕ ਮੈਂਬਰਾਂ ਅਨੁਸਾਰ ਅੰਤਿਮ ਸਸਕਾਰ 25 ਜਨਵਰੀ ਨੂੰ ਸਵੇਰੇ 11 ਵਜੇ ਬਾਡਾ ਇਲਾਕੇ ‘ਚ ਸਥਿਤ ਪਿੰਡ ਕੁੰਡਰਾ ‘ਚ ਹੋਵੇਗਾ। ਉਨ੍ਹਾਂ ਦੇ ਪਿਤਾ ਇੱਥੇ ਖੇਤੀ ਕਰਦੇ ਸਨ। ਰਾਜਪਾਲ ਯਾਦਵ ਦਾ ਆਪਣੇ ਪਿੰਡ ਨਾਲ ਹਮੇਸ਼ਾ ਪਿਆਰ ਰਿਹਾ। ਰਾਜਪਾਲ ਯਾਦਵ ਦੇ ਪਿਤਾ ਦੇ ਦੇਹਾਂਤ ‘ਤੇ ਜ਼ਿਲ੍ਹੇ ਦੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ‘ਚ ਇਕ ਫੈਕਟਰੀ ‘ਚ ਵੱਡਾ ਧ*ਮਾਕਾ, ਰਾਹਤ ਅਤੇ ਬਚਾਅ ਕਾਰਜ ਜਾਰੀ

 

LEAVE A REPLY

Please enter your comment!
Please enter your name here