ਜੌਨਪੁਰ `ਚ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

0
32
Suicide

ਜੌਨਪੁਰ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜੌਨਪੁਰ ਦੇ ਯੂਨੀਅਨ ਬੈਂਕ ਦੇ ਇਕ ਬ੍ਰਾਂਚ ਮੈਨੇਜਰ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਬ੍ਰਾਂਚ ਮੈਨੇਜਰ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) ਦੇ ਬਕਸ਼ਾ ਥਾਣਾ ਖੇਤਰ ‘ਚ ਯੂਨੀਅਨ ਬੈਂਕ ਦੇ ਇਕ ਬ੍ਰਾਂਚ ਮੈਨੇਜਰ ਜਿਸ ਨੇ ਕਥਿਤ ਤੌਰ ‘ਤੇ ਆਪਣੀ ਕਾਰ ‘ਚ ਖੁਦ ਨੂੰ ਗੋਲੀ ਮਾਰ (Shoot) ਕੇ ਖੁਦਕੁਸ਼ੀ ਕਰ ਲਈ ਦੀ ਪਛਾਣ 32 ਸਾਲਾ ਦੁਰਗੇਸ਼ ਸ਼੍ਰੀਵਾਸਤਵ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੂੰ ਕਾਰ ਵਿਚੋਂ ਮਿਲਿਆ ਸੁਸਾਇਡ ਨੋਟ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੂੰ ਕਾਰ ਵਿਚੋਂ ਇਕ ਹਥਿਆਰ ਤੇ ਸੁਸਾਈਡ ਨੋਟ (Suicide note) ਬਰਾਮਦ ਹੋਇਆ ਹੈ । ਪੁਲਸ ਅਨੁਸਾਰ ਕਾਰ ਚੋਂ ਮਿਲੇ ਸੁਸਾਈਡ ਨੋਟ ‘ਚ ਉਸ ਨੇ ਆਪਣੀ ਮੌਤ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੂਲ ਰੂਪ ‘ਚ ਲਖਨਊ ਦਾ ਰਹਿਣ ਵਾਲਾ ਦੁਰਗੇਸ਼ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਿੱਚ ਸੀ ।

ਕੀ ਦੱਸਿਆ ਐਸ. ਪੀ. ਨੇ

ਯੂ. ਪੀ. ਦੇ ਪੁਲਸ ਸੁਪਰਡੈਂਟ (ਦਿਹਾਤੀ) ਆਤਿਸ਼ ਕੁਮਾਰ ਸਿੰਘ ਅਨੁਸਾਰ ਦੁਰਗੇਸ਼ ਜੌਨਪੁਰ ਦੇ ਭੂਪਤ ਪੱਟੀ ‘ਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਵੀਰਵਾਰ ਰਾਤ ਲੱਗਭਗ 9:30 ਵਜੇ ਉਹ ਜੌਨਪੁਰ ਸ਼ਹਿਰ ਜਾ ਰਹੇ ਸਨ । ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਇਕ ਡਿਵਾਈਡਰ ਨਾਲ ਟਕਰਾਅ ਗਈ ।

ਪੁਲਸ ਮੌਕੇ ‘ਤੇ ਪਹੁੰਚੀ । ਦੁਰਗੇਸ਼ ਡਰਾਈਵਰ ਸੀਟ ‘ਤੇ ਗੰਭੀਰ ਰੂਪ ‘ਚ ਜ਼ਖਮੀ ਮਿਲਿਆ । ਸਮਝਿਆ ਜਾਂਦਾ ਹੈ ਕਿ ਖੁੱਦ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਹੀ ਉਸ ਕੋਲੋਂ ਕਾਰ ਬੇਕਾਬੂ ਹੋਈ। ਕਾਰ ਅੰਦਰੋਂ ਬੰਦ ਸੀ । ਪੁਲਸ ਨੇ ਖਿੜਕੀ ਤੋੜ ਕੇ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

LEAVE A REPLY

Please enter your comment!
Please enter your name here