ਰਾਜਪੁਰਾ, 26 ਨਵੰਬਰ 2026 : ਪੰਜਾਬ ਸਰਕਾਰ (Government of Punjab) ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਰਾਜਪੁਰਾ ਦੀ ਖਿਡਾਰਨ ਵਲੋਂ ਦੋ ਤਮਗੇ ਜਿੱਤੇ ਗਏ ਹਨ ।
ਕੌਣ ਹੈ ਇਹ ਖਿਡਾਰਨ
ਮਿਲੀ ਜਾਣਕਾਰੀ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 (Kheda Vatan Punjab Diya) ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਉੱਭਰਦੀ ਹੋਈ ਇਨਲਾਈਨ ਸਕੇਟਿੰਗ ਖਿਡਾਰਨ ਨੇ ਜੋ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਵੱਖ-ਵੱਖ ਰੇਸਾਂ ਵਿੱਚ ਦੋ ਤਮਗੇ ਜਿੱਤ ਕੇ ਆਪਣੇ ਮਾਪਿਆਂ, ਕੋਚ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਦੀ ਪਛਾਣ ਕਾਰਜਨੀਤ ਕੌਰ ਦੇ ਤੌਰ ‘ਤੇ ਹੋੋਈ ਹੈ ।
ਕਿਹੜੀ-ਕਿਹੜੀ ਖੇਡ ਵਿਚ ਕੀਤੇ ਹਨ ਤਮਗੇ ਹਾਸਲ
ਕਾਰਜਨੀਤ ਕੌਰ ਨੇ 1000 ਮੀਟਰ ਰਿੰਕ ਰੇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ (ਪਹਿਲਾ ਸਥਾਨ) ਅਤੇ 2000 ਮੀਟਰ ਰੋਡ ਰੇਸ (2000-meter road race) ਵਿੱਚ ਚਾਂਦੀ ਦਾ ਤਮਗਾ (ਦੂਜਾ ਸਥਾਨ) ਹਾਸਲ ਕੀਤਾ । ਇਹ ਪ੍ਰਾਪਤੀ ਕਾਰਜਨੀਤ ਦੀ ਲਗਾਤਾਰ ਮਿਹਨਤ, ਸਖ਼ਤ ਅਭਿਆਸ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ । ਛੋਟੀ ਉਮਰ ਵਿੱਚ ਸਕੇਟਿੰਗ ਦੇ ਖੇਤਰ ਵਿੱਚ ਲਗਾਤਾਰ ਪ੍ਰਾਪਤੀਆਂ ਕਰ ਰਹੀ ਕਾਰਜਨੀਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ ।
ਮੇਰਾ ਟੀਚਾ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ : ਕਾਰਜਨੀਤ
ਕਾਰਜਨੀਤ ਦੀ ਇਸ ਦੋਹਰੀ ਪ੍ਰਾਪਤੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ । ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਵਾਹਿਗੁਰੂ ਜੀ ਦੀ ਮਿਹਰ, ਮਾਪਿਆਂ ਦੇ ਸਹਿਯੋਗ ਅਤੇ ਕੋਚ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਨੂੰ ਦਿੱਤਾ । ਕਾਰਜਨੀਤ ਨੇ ਕਿਹਾ ਕਿ ਉਸ ਦਾ ਟੀਚਾ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਨਾ ਹੈ ।









